ਨਿਊਜ਼ੀਲੈਂਡ ‘ਚ ਆਏ ਦਿਨ ਹੁੰਦੀਆਂ ਲੁੱਟ ਖੋਹ ਦੀਆਂ ਵਾਰਦਾਤਾਂ ਕਾਰਨ ਜਿੱਥੇ ਆਮ ਲੋਕਾਂ ਦੀ ਚਿੰਤਾ ਵਧੀ ਹੈ ਉੱਥੇ ਹੀ ਪ੍ਰਸ਼ਾਸਨ ਲਈ ਵੀ ਵੱਡੀ ਚਣੌਤੀ ਬਣਦੀ ਜਾ ਰਹੀ ਹੈ। ਹੁਣ ਆਕਲੈਂਡ ਤੋਂ ਜੋ ਮਾਮਲਾ ਸਾਹਮਣੇ ਆਇਆ ਹੈ ਉਸ ਨੇ ਸਭ ਦੇ ਹੋਸ਼ ਉਡਾ ਕੇ ਰੱਖ ਦਿੱਤੇ ਹਨ। ਦਰਅਸਲ ਇੱਥੇ ਰੂਟ 70 ‘ਤੇ ਇੱਕ ਬੱਸ ‘ਚ 13 ਅਤੇ 14 ਸਾਲ ਦੀ ਉਮਰ ਦੀਆਂ ਦੋ ਕੁੜੀਆਂ ਨੇ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਹੈ। ਪੁਲਿਸ ਨੇ ਵੀਰਵਾਰ ਦੁਪਹਿਰ ਨੂੰ ਕਿਹਾ ਕਿ ਦੋਵਾਂ ਦੇ ਇੱਕ 15 ਸਾਲਾ ਪੁਰਸ਼ ਸਹਿਯੋਗੀ ਨੂੰ ਵੀ ਇਸ ਲੁੱਟ ਦੇ ਮਾਮਲੇ ‘ਚ ਸਹਾਇਤਾ ਕਰਨ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ਕੁੜੀਆਂ ਨੇ 2 ਯਾਤਰੀਆਂ ਤੋਂ ਉਨ੍ਹਾਂ ਦੇ ਮੋਬਾਇਲ ਚੋਰੀ ਕੀਤੇ ਅਤੇ ਇਸ ਤੋਂ ਇੱਕ ਦਿਨ ਪਹਿਲਾਂ ਇਸੇ ਰੂਟ ‘ਤੇ ਇੱਕ ਯਾਤਰੀ ਨੂੰ ਲੁੱਟਣ ਦੀ ਕੋਸ਼ਿਸ਼ ਵੀ ਕੀਤੀ ਸੀ।
![girls aged 13- 14 charged after](https://www.sadeaalaradio.co.nz/wp-content/uploads/2024/10/WhatsApp-Image-2024-10-10-at-12.02.16-PM-950x534.jpeg)