ਮੈਨੁਕਾਊ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਇੱਥੇ ਦੇ ਪੁਲਿਸ ਸਟੇਸ਼ਨ ‘ਚ ਇੱਕ 37 ਸਾਲ ਦਾ ਵਿਅਕਤੀ ਇੱਕ ਬੱਚੀ ਦੀ ਲਾਸ਼ ਲੈ ਕੇ ਪਹੁੰਚਿਆ ਹੈ। ਫਿਲਹਾਲ ਪੁਲਿਸ ਨੇ ਵਿਅਕਤੀ ਖਿਲਾਫ ਕਤਲ ਦੇ ਦੋਸ਼ ਦਾਇਰ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਵਿਅਕਤੀ ਬੱਚੀ ਦੇ ਪਰਿਵਾਰ ਦਾ ਜਾਣਕਾਰ ਹੈ। ਉੱਥੇ ਹੀ ਜਿਸ ਕਾਰ ਵਿੱਚ ਵਿਅਕਤੀ ਆਇਆ ਸੀ ਉਸਦੀ ਵੀ ਪੁਲਿਸ ਜਾਂਚ ਕਰ ਰਹੀ ਹੈ। ਜਲਦ ਹੀ ਬੱਚੀ ਦਾ ਪੋਸਟਮੋਰਟਮ ਵੀ ਕਰਵਾਇਆ ਜਾਏਗਾ।
