ਜਦੋਂ ਤੋਂ ਐਲੋਨ ਮਸਕ ਟਵਿਟਰ ਦੇ ਨਵੇਂ ਸੀਈਓ ਬਣੇ ਹਨ, ਪੂਰੀ ਦੁਨੀਆ ਵਿੱਚ ਤਹਿਲਕਾ ਮੱਚੀ ਹੋਈ ਹੈ। ਉਨ੍ਹਾਂ ਦੀ ਕੰਪਨੀ ਵਿੱਚ ਮੁਲਾਜ਼ਮਾਂ ਦੀ ਵੱਡੀ ਪੱਧਰ ’ਤੇ ਛੁੱਟੀ ਕੀਤੀ ਜਾ ਰਹੀ ਹੈ। ਇਸ ਦੇ ਵਿਰੋਧ ‘ਚ ਕਈ ਮਸ਼ਹੂਰ ਹਸਤੀਆਂ ਨੇ ਵੀ ਟਵਿਟਰ ਛੱਡਣ ਦਾ ਐਲਾਨ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਹੁਣ ਅਮਰੀਕਾ ਦੀ ਮਸ਼ਹੂਰ ਮਾਡਲ ਗੀਗੀ ਹਦੀਦ ਨੇ ਮਾਈਕ੍ਰੋ ਬਲਾਗਿੰਗ ਸਾਈਟ ‘ਤੇ ਆਪਣਾ ਅਕਾਊਂਟ ਡੀਐਕਟੀਵੇਟ ਕਰ ਦਿੱਤਾ ਹੈ। ਇੰਸਟਾਗ੍ਰਾਮ ਦੀ ਮਦਦ ਲੈਂਦਿਆਂ ਆਪਣੇ ਪ੍ਰਸ਼ੰਸਕਾਂ ਲਈ ਲਿਖਿਆ ਕਿ ‘ਇਹ ਮਾਈਕ੍ਰੋ ਬਲਾਗਿੰਗ ਸਾਈਟ ਨਫਰਤ ਫੈਲਾ ਰਹੀ ਹੈ ਅਤੇ ਹੁਣ ਮੈਂ ਇਸ ਦਾ ਹਿੱਸਾ ਨਹੀਂ ਬਣਨਾ ਚਾਹੁੰਦੀ।’
ਅਕਾਊਂਟ ਡਿਲੀਟ ਕਰਨ ਤੋਂ ਪਹਿਲਾਂ ਗਿਗੀ ਨੇ ਆਪਣੇ ਪ੍ਰਸ਼ੰਸਕਾਂ ਤੋਂ ਮੁਆਫੀ ਮੰਗੀ ਅਤੇ ਕਿਹਾ ਕਿ ‘ਮੈਂ ਆਪਣੇ ਸਾਰੇ ਪ੍ਰਸ਼ੰਸਕਾਂ ਲਈ ਦੁਖੀ ਹਾਂ, ਜੋ ਇਸ ਸਾਈਟ ਰਾਹੀਂ ਮੇਰੇ ਨਾਲ ਜੁੜੇ ਹੋਏ ਸਨ, ਪਰ ਮੈਂ ਹੁਣ ਕੁਝ ਨਹੀਂ ਕਰ ਸਕਦੀ। ਹੁਣ ਇਹ ਸਹੀ ਥਾਂ ਨਹੀਂ ਹੈ। ਹੁਣ ਇਹ ਨੁਕਸਾਨ ਪਹੁੰਚਾ ਰਿਹਾ ਹੈ, ਇਸ ਲਈ ਮੈਂ ਟਵਿੱਟਰ ਨੂੰ ਡੀਐਕਟੀਵੇਟ ਕਰ ਰਹੀ ਹਾਂ।” ਗੀਗੀ ਨੇ ਮਨੁੱਖੀ ਅਧਿਕਾਰਾਂ ਦੀ ਵਕੀਲ ਸ਼ੈਨਨ ਰਾਜ ਸਿੰਘ ਦੇ ਕੰਪਨੀ ਤੋਂ ਕੱਢੇ ਜਾਣ ਬਾਰੇ ਟਵੀਟ ਨੂੰ ਵੀ ਪੋਸਟ ਕੀਤਾ।
ਮਸਕ ਦੇ ਆਉਣ ਮਗਰੋਂ ਇੱਥੇ ਕਈ ਬਦਲਾਅ ਦੇਖਣ ਨੂੰ ਮਿਲ ਰਹੇ ਹਨ, ਜਲਦ ਹੀ ਟਵਿਟਰ ਵੀ ਸਬਸਕ੍ਰਿਪਸ਼ਨ ਸਿਸਟਮ ਸ਼ੁਰੂ ਕਰੇਗਾ ਜਿੱਥੇ ਬਲੂ ਟਿੱਕ ਵਾਲੇ ਯੂਜ਼ਰਸ ਨੂੰ ਆਪਣੇ ਵੈਰੀਫਾਈਡ ਅਕਾਊਂਟ ਲਈ 8 ਡਾਲਰ ਦਾ ਭੁਗਤਾਨ ਕਰਨਾ ਹੋਵੇਗਾ। ਤੁਹਾਨੂੰ ਦੱਸ ਦਈਏ, ਗ੍ਰੇਜ਼ ਐਨਾਟੋਮੀ ਨਿਰਮਾਤਾ ਸ਼ੋਂਡਾ ਰਾਈਮਸ, ਦਿਸ ਇਜ਼ ਯੂ ਦੇ ਕਾਰਜਕਾਰੀ ਨਿਰਮਾਤਾ ਕੇਨ ਓਲਿਨ, ਟੀ ਲਿਓਨੀ, ਰੌਨ ਪਰਲਮੈਨ, ਗੀਤਕਾਰ ਸਾਰਾ ਬਰੇਲੇਸ ਅਤੇ ਟੋਨੀ ਬ੍ਰੈਕਸਟਨ ਵਰਗੀਆਂ ਮਸ਼ਹੂਰ ਹਸਤੀਆਂ ਨੇ ਵੀ ਮਾਈਕ੍ਰੋ-ਬਲੌਗਿੰਗ ਵੈੱਬਸਾਈਟ ਛੱਡ ਦਿੱਤੀ ਹੈ।