ਜੇਕਰ ਮੁੰਬਈ ਇੰਡੀਅਨਜ਼ ਨੇ ਪੰਜ ਵਾਰ ਖਿਤਾਬ ਜਿੱਤ ਕੇ ਆਈਪੀਐੱਲ ‘ਤੇ ਦਬਦਬਾ ਬਣਾਇਆ ਹੈ ਤਾਂ ਮਹਿਲਾ ਪ੍ਰੀਮੀਅਰ ਲੀਗ ‘ਚ ਵੀ ਮੁੰਬਈ ਇੰਡੀਅਨਜ਼ ਨੇ ਆਉਂਦਿਆਂ ਹੀ ਧਮਾਲ ਮਚਾ ਦਿੱਤੀ ਹੈ। WPL ਇਤਿਹਾਸ ਦੇ ਪਹਿਲੇ ਹੀ ਮੈਚ ਵਿੱਚ, ਮੁੰਬਈ ਇੰਡੀਅਨਜ਼ ਨੇ ਲੀਗ ਦੀਆਂ ਹੋਰ ਟੀਮਾਂ ਨੂੰ ਬੱਲੇ ਅਤੇ ਗੇਂਦ ਨਾਲ ਆਪਣੀ ਤਾਕਤ ਦਾ ਅਹਿਸਾਸ ਕਰਵਾਇਆ ਹੈ। ਗੁਜਰਾਤ ਜਾਇੰਟਸ ਖਿਲਾਫ ਟੂਰਨਾਮੈਂਟ ਦੇ ਪਹਿਲੇ ਹੀ ਮੈਚ ‘ਚ ਹਰਮਨਪ੍ਰੀਤ ਕੌਰ ਦੀ ਕਪਤਾਨੀ ਵਾਲੀ ਮੁੰਬਈ ਨੇ ਸ਼ਾਨਦਾਰ ਅੰਦਾਜ਼ ‘ਚ ਆਪਣਾ ਖਾਤਾ ਖੋਲ੍ਹਦੇ ਹੋਏ 143 ਦੌੜਾਂ ਦੀ ਵੱਡੀ ਜਿੱਤ ਦਰਜ ਕੀਤੀ ਹੈ। ਕਪਤਾਨ ਹਰਮਨਪ੍ਰੀਤ ਕੌਰ ਦੀ ਧਮਾਕੇਦਾਰ ਪਾਰੀ ਤੋਂ ਬਾਅਦ ਉਨ੍ਹਾਂ ਦੇ ਗੇਂਦਬਾਜ਼ਾਂ ਨੇ ਗੁਜਰਾਤ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ।
ਸ਼ਨੀਵਾਰ 4 ਮਾਰਚ ਨਵੀਂ ਮੁੰਬਈ ਦੇ ਡੀਵਾਈ ਪਾਟਿਲ ਸਟੇਡੀਅਮ ਵਿੱਚ ਮਹਿਲਾ ਕ੍ਰਿਕਟ ਲਈ ਇੱਕ ਇਤਿਹਾਸਕ ਸ਼ਾਮ ਸੀ। ਲੰਬੇ ਸਮੇਂ ਤੋਂ ਲਟਕਦੀ ਆ ਰਹੀ ਮੰਗ ਆਖਰਕਾਰ ਹਕੀਕਤ ਵਿੱਚ ਬਦਲ ਗਈ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਵੱਲੋਂ ਆਈ.ਪੀ.ਐੱਲ. ਦੀ ਤਰਜ਼ ‘ਤੇ ਸ਼ੁਰੂ ਕੀਤੀ ਗਈ ਇਸ ਮਹਿਲਾ ਟੀ-20 ਲੀਗ ਦਾ ਪਹਿਲਾ ਮੈਚ ਖੇਡਿਆ ਗਿਆ। ਇੱਕ ਸ਼ਾਨਦਾਰ ਉਦਘਾਟਨੀ ਸਮਾਰੋਹ ਤੋਂ ਬਾਅਦ ਦੁਨੀਆ ਦੇ ਕੁਝ ਸਰਵੋਤਮ ਖਿਡਾਰੀਆਂ ਅਤੇ ਭਾਰਤ ਦੀਆਂ ਉਭਰਦੀਆਂ ਮਹਿਲਾ ਕ੍ਰਿਕਟਰਾਂ ਨੇ ਐਕਸ਼ਨ ਦਿਖਾਇਆ।
The @ImHarmanpreet-led @mipaltan are off the mark in the #TATAWPL in style! #MI win the opening game against #GG by 143 runs 👏👏#TATAWPL | #GGvMI pic.twitter.com/W8GnPXpb4D
— Women's Premier League (WPL) (@wplt20) March 4, 2023