ਨਿਊਜ਼ੀਲੈਂਡ ਦਾ ਪਾਸਪੋਰਟ ਬਣਵਾਉਣ ਲਈ ਹੁਣ ਕੀਵੀਆਂ ਨੂੰ ਖੱਜਲ-ਖੁਆਰ ਨਹੀਂ ਹੋਣਾ ਪਏਗਾ। ਮਨਿਸਟਰ ਆਫ ਇੰਟਰਨਲ ਅਫੇਅਰਜ਼ ਬਰੁਕ ਵੇਨ ਵੇਲਦਨ ਨੇ ਇੱਕ ਵੱਡਾ ਐਲਾਨ ਕਰਦਿਆਂ ਕਿਹਾ ਹੈ ਕਿ ਪਾਸਪੋਰਟ ਸਿਸਟਮ ਵਿੱਚ ਮਹੱਤਵਪੂਰਨ ਸਾਫਟਵੇਅਰ ਅਪਗ੍ਰੇਡ ਕਰਵਾਇਆ ਗਿਆ ਹੈ ਜਿਸ ਦੇ ਨਾਲ ਪਾਸਪੋਰਟ ਬਣਵਾਉਣ ਲੱਗਦਾ ਸਮਾਂ ਅੱਧਾ ਰਹਿ ਜਾਵੇਗਾ। ਇੱਕ ਰਿਪੋਰਟ ਮੁਤਾਬਿਕ ਹੁਣ ਨਿਊਜ਼ੀਲੈਂਡ ਦਾ ਪਾਸਪੋਰਟ ਬਣਵਾਉਣ ਲਈ 10 ਹਫਤਿਆਂ ਦਾ ਸਮਾਂ ਲੱਗਦਾ ਹੈ ਪਰ ਨਵੇਂ ਸਿਸਟਮ ਕਾਰਨ ਇਹ ਸਮਾਂ ਅੱਧਾ ਰਹਿ ਜਾਵੇਗਾ। ਜਿਸਦੀ ਉਦਾਹਰਣ ਇਹ ਹੈ ਕਿ ਪਿਛਲੇ ਮਹੀਨੇ 50,000 ਤੋਂ ਵਧੇਰੇ ਨਿਊਜ਼ੀਲੈਂਡ ਵਾਸੀਆਂ ਨੂੰ ਸਮੇਂ ਸਿਰ ਪਾਸਪੋਰਟ ਮਿਲੇ ਸਨ। ਉੱਥੇ ਹੀ ਪਿਛਲੇ ਸਮੇਂ ਦੌਰਾਨ ਹੋਈ ਖੱਜਲ-ਖੁਆਰੀ ਲਈ ਡਿਪਾਰਟਮੈਂਟ ਆਫ ਇੰਟਰਨਲ ਅਫੇਅਰਜ਼ ਨੇ ਮੁਆਫੀ ਵੀ ਮੰਗੀ ਹੈ।
