[gtranslate]

ਟਾਕਾਨਿਨੀ ਗੁਰੂਘਰ ਵਿਖੇ ਡਰਾਈਵਿੰਗ ਲਾਇਸੈਂਸ ਬਣਵਾਉਣ ਵਾਲਿਆਂ ਲਈ ਵੱਡੀ ਖ਼ਬਰ, ਖੱਜਲ-ਖੁਆਰੀ ਤੋਂ ਬਚਣ ਲਈ ਕਰਨਾ ਪੈਣਾ ਇਹ ਕੰਮ ! ਦੇਖੋ ਵੀਡੀਓ

get driving license at Takanini Gurughar

ਜੇਕਰ ਤੁਸੀਂ ਨਿਊਜ਼ੀਲੈਂਡ ਵਾਸੀ ਹੋ ਤੇ ਡਰਾਈਵਿੰਗ ਲਾਇਸੈਂਸ ਬਣਵਾਉਣਾ ਚਾਹੁੰਦੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਖਾਸ ਹੈ। ਦਰਅਸਲ ਆਉਂਦੇ ਸ਼ਨੀਵਾਰ ਨੂੰ ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨਿਨੀ ਵਿਖੇ ਵੀਟੀਐਨਜੈਡ ਲਰਨਰ ਲਾਇਸੈਂਸ ਟੈਸਟ ਕਰਵਾਉਣ ਜਾ ਰਿਹਾ ਹੈ, ਪਰ ਇਹ ਟੈਸਟ ਉਨ੍ਹਾਂ ਲੋਕਾਂ ਲਈ ਹੀ ਹੋਵੇਗਾ ਜਿਨ੍ਹਾਂ ਨੇ 3 ਹਫਤੇ ਪਹਿਲਾਂ ਥਿਊਰੀ ਕਲਾਸਾਂ ਲਗਾਈਆਂ ਸਨ। ਇੰਨਾਂ ਹੀ ਨਹੀਂ ਹਰ ਸ਼ਨੀਵਾਰ ਗੁਰੂਘਰ ਵਿਖੇ ਵੀਟੀਐਨਜੈਡ ਵੱਲੋਂ ਕੈਂਪ ਵੀ ਲਾਇਆ ਜਾਵੇਗਾ ਤੇ ‘ਡਰੋਪ ਲਾਇਸੈਂਸਿੰਗ’ ਥਿਊਰੀ ਲਈ ਟ੍ਰੈਨਿੰਗ ਦਿੱਤੀ ਜਾਵੇਗੀ। ਪਰ ਇਸ ਦੌਰਾਨ ਰਜਿਸਟ੍ਰੇਸ਼ਨ ਲਾਜ਼ਮੀ ਹੋਵੇਗੀ ਜੋ ਅੱਗੇ ਦਿੱਤੇ ਲਿੰਕ ‘ਤੇ (https://online.forms.app/drop-licensing/participant-registration-form) ਕਲਿੱਕ ਕਰ ਸਕਦੇ ਹੋ। ਅਹਿਮ ਗੱਲ ਹੈ ਕਿ ਫਾਰਮ ਤੋਂ ਤੁਸੀਂ ਟੈਸਟ ਲਈ ਇੰਗਲਿਸ਼ ਤੋਂ ਇਲਾਵਾ ਪੰਜਾਬੀ ਜਾਂ ਹਿੰਦੀ ਵੀ ਚੁਣ ਸਕਦੇ ਹੋ।

 

Leave a Reply

Your email address will not be published. Required fields are marked *