ਬੋਰਿਸ ਪਿਸਟੋਰੀਅਸ ਨੂੰ ਜਰਮਨੀ ਦਾ ਨਵਾਂ ਰੱਖਿਆ ਮੰਤਰੀ ਨਿਯੁਕਤ ਕੀਤਾ ਗਿਆ ਹੈ। ਮੰਗਲਵਾਰ (17 ਜਨਵਰੀ) ਨੂੰ ਆਪਣੀ ਨਿਯੁਕਤੀ ਤੋਂ ਬਾਅਦ ਜਰਮਨੀ ਦੇ ਚਾਂਸਲਰ ਓਲਾਫ ਸਕੋਲਜ਼ ਨੇ ਖੁਦ ਇੱਕ ਬਿਆਨ ਜਾਰੀ ਕਰਕੇ ਇਸ ਦੀ ਪੁਸ਼ਟੀ ਕੀਤੀ। ਪਿਸਟੋਰੀਅਸ ਦੀ ਨਿਯੁਕਤੀ ਰੱਖਿਆ ਮੰਤਰੀ ਵਜੋਂ ਕ੍ਰਿਸਟੀਨ ਲੈਮਬਰੈਕਟ ਦੇ ਅਸਤੀਫ਼ੇ ਤੋਂ ਬਾਅਦ ਕੀਤੀ ਗਈ ਹੈ।
Ich freue mich, dass mit Boris #Pistorius ein herausragender Politiker unseres Landes neuer Verteidigungsminister wird. Mit seiner Erfahrung, Kompetenz und Durchsetzungsfähigkeit sowie seinem großen Herz ist er genau die richtige Person für die Bundeswehr in der #Zeitenwende.
— Bundeskanzler Olaf Scholz (@Bundeskanzler) January 17, 2023
ਜਰਮਨ ਚਾਂਸਲਰ ਨੇ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਸਾਡੇ ਦੇਸ਼ ਦੇ ਉੱਘੇ ਸਿਆਸਤਦਾਨ ਬੋਰਿਸ ਪਿਸਟੋਰੀਅਸ ਦੇਸ਼ ਦੇ ਨਵੇਂ ਰੱਖਿਆ ਮੰਤਰੀ ਬਣਨਗੇ। ਉਨ੍ਹਾਂ ਕਿਹਾ ਕਿ ਉਹ ਆਪਣੇ ਤਜ਼ਰਬੇ, ਯੋਗਤਾ ਅਤੇ ਦ੍ਰਿੜਤਾ ਨਾਲ ਇਸ ਅਹੁਦੇ ਲਈ ਸਭ ਤੋਂ ਯੋਗ ਵਿਅਕਤੀ ਹਨ। ਪਿਸਟੋਰੀਅਸ ਦੀ ਨਿਯੁਕਤੀ ਜਰਮਨੀ ਦੀ ਰੱਖਿਆ ਮੰਤਰੀ ਕ੍ਰਿਸਟੀਨ ਲੈਮਬਰੈਕਟ ਦੇ ਅਸਤੀਫੇ ਤੋਂ ਬਾਅਦ ਹੋਈ ਹੈ। ਉਨ੍ਹਾਂ ਨਿੱਜੀ ਕਾਰਨਾਂ ਕਰਕੇ ਸੋਮਵਾਰ (16 ਜਨਵਰੀ) ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਹਾਲਾਂਕਿ ਸਮਾਚਾਰ ਏਜੰਸੀ ਡੀਡਬਲਿਊ ਦੀ ਰਿਪੋਰਟ ਮੁਤਾਬਿਕ ਉਨ੍ਹਾਂ ਦੇ ਅਸਤੀਫੇ ਦਾ ਮੂਲ ਕਾਰਨ ਰੂਸ-ਯੂਕਰੇਨ ਯੁੱਧ ‘ਚ ਸਮੇਂ ‘ਤੇ ਟੈਂਕ ਨਾ ਭੇਜਣਾ ਦੱਸਿਆ ਜਾ ਰਿਹਾ ਹੈ।