ਸਟੈਟਸ NZ ਦੇ ਤਾਜ਼ਾ ਅੰਕੜਿਆਂ ਅਨੁਸਾਰ, ਨਿਊਜ਼ੀਲੈਂਡ ਦੇ ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) ‘ਚ ਸਤੰਬਰ ਤਿਮਾਹੀ ਲਈ 2% ਅਤੇ ਸਤੰਬਰ ਵਿੱਚ ਖਤਮ ਹੋਣ ਵਾਲੇ ਸਾਲ ਲਈ 2.7% ਦਾ ਵਾਧਾ ਦਰਜ ਕੀਤਾ ਗਿਆ ਹੈ। ਨਿਊਜੀਲੈਂਡ ਦੀ ਮੁੜ ਮਜਬੂਤ ਹੁੰਦੀ ਆਰਥਿਕਤਾ ਵੱਲ ਇਹ ਨਤੀਜੇ ਇੱਕ ਵੱਡਾ ਸੰਕਤੇ ਮੰਨੇ ਜਾ ਰਹੇ ਹਨ। ਜੀਡੀਪੀ ਦੇ ਇਨ੍ਹਾਂ ਨਤੀਜਿਆਂ ਨੂੰ ਲੈਕੇ ਫਾਇਨਾਂਸ ਮਨਿਸਟਰ ਗ੍ਰਾਂਟ ਰਾਬਰਟਸਨ ਨੇ ਵੀ ਖੁਸ਼ੀ ਪ੍ਰਗਟਾਈ ਹੈ। ਸਟੈਟਸ NZ ਨੇ ਕਿਹਾ ਕਿ ਮੌਜੂਦਾ ਕੀਮਤਾਂ ਵਿੱਚ ਅਰਥਚਾਰੇ ਦਾ ਆਕਾਰ $375 ਬਿਲੀਅਨ ਹੈ। ਇਸ ਤਿਮਾਹੀ ਵਿੱਚ ਸੇਵਾ ਉਦਯੋਗ (2% ਵੱਧ) ਅਤੇ ਵਸਤੂਆਂ ਦਾ ਉਤਪਾਦਨ ਕਰਨ ਵਾਲੇ ਉਦਯੋਗ (2.4% ਵੱਧ) ਸਨ। ਟਰਾਂਸਪੋਰਟ, ਡਾਕ ਅਤੇ ਵੇਅਰਹਾਊਸਿੰਗ ਵਿੱਚ 9.7% ਦੇ ਵਾਧੇ ਨੇ ਵਿਕਾਸ ਨੂੰ ਤੇਜ਼ ਕਰਨ ‘ਚ ਅਹਿਮ ਯੋਗਦਾਨ ਪਾਇਆ ਹੈ।
![GDP grows 2% in September quarter](https://www.sadeaalaradio.co.nz/wp-content/uploads/2022/12/1f37d968-e494-495c-94fb-74b17efa2d4a-950x499.jpg)