ਸੰਸਦ ਮੈਂਬਰ ਗੌਰਵ ਸ਼ਰਮਾ ਨੂੰ ਲੇਬਰ ਕਾਕਸ ਤੋਂ ਕੱਢ ਦਿੱਤਾ ਗਿਆ ਹੈ, ਸ਼ਰਮਾ ਨੇ ਮੰਗਲਵਾਰ ਸਵੇਰੇ ਮੀਡੀਆ ਨਾਲ ਇਹ ਜਾਣਕਾਰੀ ਸਾਂਝੀ ਕੀਤੀ ਹੈ। ਸ਼ਰਮਾ ਨੇ ਮੀਡੀਆ ਨੂੰ ਦੱਸਿਆ ਕਿ ਪਾਰਟੀ ਨੇ ਉਨ੍ਹਾਂ ਨੂੰ ਕੱਢਣ ਲਈ ਵੋਟਿੰਗ ਕੀਤੀ ਹੈ। ਉਨ੍ਹਾਂ ਕਿਹਾ ਕਿ,“ਮੈਨੂੰ ਬੋਲਣ ਦਾ ਮੌਕਾ ਮਿਲਿਆ ਅਤੇ ਫਿਰ ਹੋਰ ਮੈਂਬਰਾਂ ਨੂੰ ਬੋਲਣ ਦਾ ਮੌਕਾ ਮਿਲਿਆ। ਮੁਸ਼ਕਿਲ ਗੱਲ ਇਹ ਸੀ ਕਿ ਜਦੋਂ ਅਸੀਂ ਕਮਰੇ ਵਿੱਚ ਸੀ ਤਾਂ ਕੋਈ ਵੀ ਅਸਲ ਵਿੱਚ ਇਸ ਬਾਰੇ ਗੱਲ ਨਹੀਂ ਕਰਨਾ ਚਾਹੁੰਦਾ ਸੀ ਕਿ ਅਸੀਂ ਉਸ ਸਮੇਂ ਕਿਵੇਂ ਪਹੁੰਚੇ। ਸਭ ਨੂੰ ਇੱਕ ਸੁਤੰਤਰ ਜਾਂਚ ਚਾਹੀਦੀ ਹੈ। ਹੋਰ ਕੁੱਝ ਨਹੀਂ, ਕੁਝ ਵੀ ਘੱਟ ਨਹੀਂ। ਮੈਂ ਇਹ ਨਹੀਂ ਕਿਹਾ ਕਿ ਕਿਸੇ ਨੂੰ ਬਰਖਾਸਤ ਕੀਤਾ ਜਾਣਾ ਚਾਹੀਦਾ ਹੈ ਜਾਂ heads should roll ਚਾਹੀਦਾ ਹੈ, ਮੈਂ ਸਿਰਫ ਇਹੀ ਕਹਿ ਰਿਹਾ ਹਾਂ ਕਿ ਆਓ ਤੱਥਾਂ ਨੂੰ ਵੇਖੀਏ, ਕਾਲੇ ਅਤੇ ਚਿੱਟੇ।”
ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਹ ਸੋਚਣ ਲਈ ਸਮਾਂ ਚਾਹੀਦਾ ਹੈ ਕਿ ਕੀ ਉਹ ਆਜ਼ਾਦ ਸੰਸਦ ਮੈਂਬਰ ਵਜੋਂ ਬਣੇ ਰਹਿਣਾ ਚਾਹੁੰਦੇ ਹਨ। ਮੇਰਾ ਧਿਆਨ ਇਸ ਤੱਥ ‘ਤੇ ਰਹਿੰਦਾ ਹੈ, ਤੁਸੀਂ ਸੁਤੰਤਰ ਜਾਂਚ ਕਿਉਂ ਨਹੀਂ ਕਰਦੇ। ਇਸ ਮਸਲੇ ਮਗਰੋਂ ਇਹ ਵੀ ਸਵਾਲ ਉੱਠਦਾ ਹੈ ਕਿ ਜੇਕਰ MP Gaurav Sharma ਵੱਲੋਂ ਲਗਾਏ ਗਏ ਇਲਜ਼ਾਮ ਸੱਚ ਹਨ ਤਾਂ ਫਿਰ ਕੀ ਉਨ੍ਹਾਂ ਨੂੰ ਸੱਚ ਬੋਲਣ ਦੀ ਸਜ਼ਾ ਦਿੱਤੀ ਗਈ ਹੈ ?