ਭਾਰਤ ਦੇ ਸਭ ਤੋਂ ਤੇਜ਼ ਰੈਲੀ ਕਾਰ ਡਰਾਈਵਰ ਅਰਜੁਨ ਐਵਾਰਡੀ ਗੌਰਵ ਗਿੱਲ ਨੇ ਨਿਊਜ਼ੀਲੈਂਡ ਵਿੱਚ ਓਟੈਗੋ ਰੈਲੀ ਦੇ ਪਹਿਲੇ ਦਿਨ ਦੇ ਅੰਤ ਵਿੱਚ ਚੋਟੀ ਦੇ ਤਿੰਨ ਵਿੱਚ ਸਥਾਨ ਹਾਸਿਲ ਕਰਕੇ ਆਪਣੇ ਆਪ ਨੂੰ ਪੋਡੀਅਮ ਫਿਨਿਸ਼ ਕਰਨ ਦਾ ਦਾਅਵੇਦਾਰ ਬਣਾਇਆ ਹੈ। ਗਿੱਲ ਅਤੇ ਉਨ੍ਹਾਂ ਦਾ ਨਿਊਜ਼ੀਲੈਂਡ-ਅਧਾਰਤ ਸਹਿ-ਡਰਾਈਵਰ ਜੈਰਡ ਹਡਸਨ ਟਾਈਮਸ਼ੀਟ ‘ਤੇ ਤੀਜੇ ਸਥਾਨ ‘ਤੇ ਸਨ। ਗਿੱਲ ਅਤੇ ਹਡਸਨ 2022 APRC ਚੈਂਪੀਅਨ ਅਤੇ 10 ਵਾਰ ਦੇ ਓਟੈਗੋ ਰੈਲੀ ਜੇਤੂ ਹੇਡਨ ਪੈਡਨ ਦੀ Hyundai i20 N Rally2 ਚਲਾ ਰਹੇ ਸਨ। ਉੱਥੇ ਹੀ ਦੱਸ ਦੇਈਏ ਕਿ ਓਟੇਗੋ ਰੈਲੀ 2024 ਲਈ ਪ੍ਰੈਕਟਿਸ ਕਰਦੇ ਸਮੇਂ ਅਰਜੁਨ ਐਵਾਰਡੀ ਗੌਰਵ ਗਿੱਲ ਦੀ ਕਾਰ ਹਾਦਸਾਗ੍ਰਸਤ ਵੀ ਹੋ ਗਈ ਸੀ। ਰਿਪੋਰਟਾਂ ਅਨੁਸਾਰ ਇਸ ਦੌਰਾਨ ਕਾਰ ਦਾ ਕਾਫੀ ਨੁਕਸਾਨ ਹੋਇਆ ਸੀ, ਪਰ ਰਾਹਤ ਵਾਲੀ ਗੱਲ ਹੈ ਕਿ ਗੌਰਵ ਗਿੱਲ ਅਤੇ ਉਨ੍ਹਾਂ ਦਾ ਸਾਥੀ ਕੋ-ਡਰਾਈਵਰ ਸੁਰੱਖਿਅਤ ਸਨ।
![gaurav gill finishes day 1](https://www.sadeaalaradio.co.nz/wp-content/uploads/2024/04/WhatsApp-Image-2024-04-14-at-8.56.53-AM-950x534.jpeg)