ਚੰਡੀਗੜ੍ਹ ਸੈਕਟਰ 40 ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਇੱਥੇ ਇੱਕ ਪ੍ਰਾਈਵੇਟ ਸਕੂਲ ਦੇ ਨਾਲ ਇੱਕ ਗੈਸ ਲੀਕ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਨਿੱਜੀ ਸਕੂਲ ਦੇ ਨਾਲ ਲੱਗਦੀ ਕੰਧ ਦੇ ਨਾਲ ਜ਼ਮੀਨ ’ਚ ਜਾਂਦੀ ਗੈਸ ਪਾਈਪਲਾਈਨ ਲੀਕ ਹੋ ਗਈ ਸੀ। ਜਿਸ ਕਾਰਨ ਸਕੂਲ ’ਚ ਹੜਕੰਪ ਮਚ ਗਿਆ। ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ ’ਤੇ ਪਹੁੰਚ ਗਈ ਹੈ। ਇਹ ਘਟਨਾ ਸਵੇਰੇ ਵਾਪਰੀ ਹੈ। ਵਿਦਿਆਰਥੀ ਸਕੂਲ ਪਹੁੰਚੇ ਹੀ ਸਨ ਕਿ ਤੁਰੰਤ ਸਕੂਲ ਖਾਲੀ ਕਰਨ ਲਈ ਆਖ ਦਿੱਤਾ ਗਿਆ। ਇੱਥੋਂ ਤੱਕ ਕਿ ਬੱਚਿਆਂ ਦੇ ਬੈਗ ਵੀ ਕਲਾਸ ਰੂਮ ਵਿੱਚ ਪਏ ਹਨ।
ਦੱਸ ਦਈਏ ਕਿ ਗੈਸ ਲੀਕ ਹੋਣ ਤੋਂ ਬਾਅਦ ਨਾਲ ਮੌਜੂਦ ਸਕੂਲ ਦੇ 1600 ਬੱਚਿਆਂ ਨੂੰ ਸਕੂਲ ਚੋਂ ਬਾਹਰ ਕੱਢਕੇ ਗ੍ਰਾਉਂਡ ‘ਚ ਭੇਜਿਆ ਅਤੇ ਫਿਰ ਉਨ੍ਹਾਂ ਨੂੰ ਸੁਰੱਖਿਆਤ ਘਰ ਭੇਜ ਦਿੱਤਾ ਗਿਆ ਹੈ। ਦੱਸ ਦੇਈਏ ਕਿ ਜੇਸੀਬੀ ਮਸ਼ੀਨ ਦੇ ਨਾਲ ਸਕੂਲ ਦੀ ਕੰਧ ਦੇ ਕੋਲ ਖੁਦਾਈ ਦਾ ਕੰਮ ਚੱਲ ਰਿਹਾ ਸੀ। ਫਿਲਹਾਲ ਪਾਈਪ ਲਾਈਨ ਦੀ ਮੁਰੰਮਤ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਕਿਸੇ ਵੀ ਤਰ੍ਹਾਂ ਦਾ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ ਹੈ।