ਪੁਲਿਸ ਦਾ ਕਹਿਣਾ ਹੈ ਕਿ ਇੱਕ ਜਾਇਦਾਦ ਤੋਂ ਗੈਸ ਲੀਕ ਹੋਣ ਕਾਰਨ ਵੀਰਵਾਰ ਨੂੰ ਮੈਨੂਰੇਵਾ ਵਿੱਚ ਹਿੱਲ ਰੋਡ ਦੇ ਖੇਤਰ ਵਿੱਚ ਆਵਾਜਾਈ ਦੇ ਪ੍ਰਵਾਹ ਵਿੱਚ ਕਾਫੀ ਜਿਆਦਾ ਵਿਘਨ ਪਿਆ ਹੈ। ਸ਼ਾਮ 3 ਵਜੇ ਤੋਂ ਠੀਕ ਪਹਿਲਾਂ ਐਮਰਜੈਂਸੀ ਸੇਵਾਵਾਂ ਨੂੰ ਅਲਰਟ ਕਰ ਦਿੱਤਾ ਗਿਆ ਸੀ। ਪੁਲਿਸ ਨੇ ਇਸ ਘਟਨਾ ਸਬੰਧੀ ਫਾਇਰ ਅਤੇ ਐਮਰਜੈਂਸੀ ਨਿਊਜ਼ੀਲੈਂਡ ਦੀ ਮਦਦ ਕੀਤੀ ਸੀ। ਆਕਲੈਂਡ ਟਰਾਂਸਪੋਰਟ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਸੀ ਕਿ ਗੈਸ ਲੀਕ ਹੋਣ ਕਾਰਨ SH1 ਦੇ ਪੂਰਬ ਵਿੱਚ ਹਿੱਲ ਰੋਡ ਦੇ ਸਾਰੇ ਬੱਸ ਸਟਾਪਾਂ ਦੇ ਨਾਲ ਯਾਤਰੀਆਂ ਲਈ ਬੱਸ ਸੇਵਾਵਾਂ ‘ਚ ਵੀ ਵੱਡਾ ਵਿਘਨ ਪਿਆ ਹੈ। ਹਾਲਾਂਕਿ ਇਹ ਘਟਨਾ ਕਿਵੇਂ ਵਾਪਰੀ ਇਸ ਸਬੰਧੀ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
