ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਮੰਗਲਵਾਰ ਨੂੰ ਰੋਹਿਣੀ ਅਦਾਲਤ ਵਿੱਚ ਪੇਸ਼ੀ ਹੋਈ ਹੈ। ਬਿਸ਼ਨੋਈ ਨੂੰ ਅਦਾਲਤ ਨੇ 5 ਦਿਨਾਂ ਲਈ ਪੁਲਿਸ ਰਿਮਾਂਡ ‘ਤੇ ਭੇਜਿਆ ਹੈ ਤੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਸਬੰਧੀ ਉਸ ਤੋਂ ਪੁੱਛਗਿਛ ਕੀਤੀ ਜਾਵੇਗੀ। ਚਰਚਾ ਹੈ ਕਿ ਸਿੱਧੂ ਮੂਸੇਵਾਲਾ ਦੀ ਹੱਤਿਆ ਦੀ ਸਾਜ਼ਿਸ਼ ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਨੇ ਰਚੀ ਸੀ। ਇਸ ਤੋਂ ਪਹਿਲਾਂ ਤਿਹਾੜ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਵਕੀਲ ਨੇ ਪਟਿਆਲਾ ਕੋਰਟ ਵਿੱਚ ਪਟੀਸ਼ਨ ਦਾਖਲ ਕੀਤੀ ਹੈ। ਪਟੀਸ਼ਨ ਵਿਚ ਵਕੀਲ ਨੇ ਲਾਰੈਂਸ ਦੀ ਸੁਰੱਖਿਆ ਵਧਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਜੇਲ੍ਹ ਵਿਚ ਲਾਰੈਂਸ ਦੀ ਜਾਨ ਨੂੰ ਖਤਰਾ ਹੈ। ਵਕੀਲ ਨੇ ਕਿਹਾ ਕਿ ਡਰ ਹੈ ਕਿ ਪੰਜਾਬ ਪੁਲਿਸ ਜੇਲ੍ਹ ਵਿਚ ਲਾਰੈਂਸ ਦਾ ਐਨਕਾਊਂਟਰ ਕਰ ਸਕਦੀ ਹੈ ਜਾਂ ਫਿਰ ਵਿਰੋਧੀ ਗੈਂਗ ਲਾਰੈਂਸ ‘ਤੇ ਹਮਲਾ ਕਰ ਸਕਦਾ ਹੈ।ਇਸ ਲਈ ਉਸ ਦੀ ਸੁਰੱਖਿਆ ਵਧਾਈ ਜਾਵੇ।
