ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮਾਸਟਰ ਮਾਈਂਡ ਗੈਂਗਸਟਰ ਲਾਰੈਂਸ ਬਿਸ਼ਨੋਈ ਕੁੱਝ ਸਮੇਂ ਤੱਕ ਮਾਨਸਾ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਪੰਜਾਬ ਪੁਲਿਸ ਉਸ ਨੂੰ ਬੁਲੇਟ ਪਰੂਫ਼ ਗੱਡੀ ਵਿੱਚ ਸਖ਼ਤ ਸੁਰੱਖਿਆ ਨਾਲ ਖਰੜ ਤੋਂ ਮਾਨਸਾ ਲੈ ਗਈ ਹੈ। ਪੰਜਾਬ ਪੁਲਿਸ ਹੁਣ ਲਾਰੈਂਸ ਦਾ ਹੋਰ ਰਿਮਾਂਡ ਮੰਗੇਗੀ। ਇਸ ਤੋਂ ਪਹਿਲਾਂ ਪੁਲਿਸ ਨੇ ਉਸ ਦਾ ਕਰੀਬ 12 ਦਿਨਾਂ ਦਾ ਰਿਮਾਂਡ ਹਾਸਿਲ ਕੀਤਾ ਸੀ।
ਲਾਰੈਂਸ ਨੂੰ ਪੰਜਾਬ ਪੁਲਿਸ ਨੇ ਪ੍ਰੋਡਕਸ਼ਨ ਵਾਰੰਟ ‘ਤੇ ਤਿਹਾੜ ਜੇਲ੍ਹ ਤੋਂ ਲਿਆਂਦਾ ਹੈ। ਉਸ ਦੇ ਇਸ਼ਾਰੇ ‘ਤੇ ਹੀ ਮੂਸੇਵਾਲਾ ਨੂੰ ਮਾਰਿਆ ਗਿਆ ਸੀ। ਜਿਸ ਦੀ ਸਾਜ਼ਿਸ਼ ਲਾਰੈਂਸ ਨੇ ਜੇਲ੍ਹ ਵਿੱਚ ਬੰਦ ਗੈਂਗਸਟਰਾਂ ਨਾਲ ਮਿਲ ਕੇ ਰਚੀ ਸੀ।