ਸਿੱਧੂ ਮੂਸੇਵਾਲਾ ਕਤਲ ਕਾਂਡ ਦਾ ਮਾਸਟਰ ਮਾਈਂਡ ਗੈਂਗਸਟਰ ਗੋਲਡੀ ਬਰਾੜ ਹੁਣ ਕੈਨੇਡਾ ਛੱਡ ਕੇ ਅਮਰੀਕਾ ਭੱਜ ਗਿਆ ਹੈ। ਉਸ ਨੂੰ ਕੈਨੇਡਾ ਵਿਚ ਜਾਨ ਦਾ ਖ਼ਤਰਾ ਸੀ, ਜਿਸ ਤੋਂ ਬਾਅਦ ਉਸ ਨੇ ਅਮਰੀਕਾ ਵਿਚ ਕੈਲੀਫੋਰਨੀਆ ਨੂੰ ਆਪਣਾ ਨਵਾਂ ਟਿਕਾਣਾ ਬਣਾਇਆ ਹੈ। ਪੰਜਾਬ ਪੁਲਿਸ ਨੇ ਇੰਟਰਪੋਲ ਦੀ ਮਦਦ ਨਾਲ ਗੋਲਡੀ ਬਰਾੜ ਦੇ ਮਾਮਲੇ ਵਿੱਚ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਸੀ। ਜਿਸ ਕਾਰਨ ਕੈਨੇਡਾ ਵਿੱਚ ਗੋਲਡੀ ਦੀਆਂ ਮੁਸ਼ਕਿਲਾਂ ਵੱਧ ਗਈਆਂ ਸਨ। ਇਸ ਲਈ ਉਸ ਨੇ ਆਪਣੀ ਥਾਂ ਬਦਲ ਲਈ ਹੈ। ਫਿਲਹਾਲ ਪੰਜਾਬ ਪੁਲਿਸ ਕੇਂਦਰੀ ਜਾਂਚ ਏਜੰਸੀਆਂ ਦੀ ਮਦਦ ਨਾਲ ਗੋਲਡੀ ਦੀ ਅਮਰੀਕਾ ਵਿੱਚ ਲੋਕੇਸ਼ਨ ਟਰੇਸ ਕਰਨ ਵਿੱਚ ਲੱਗੀ ਹੋਈ ਹੈ।
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਕੈਨੇਡਾ ਵਿੱਚ ਬਹੁਤ ਵੱਡੀ ਫੈਨ ਫਾਲੋਇੰਗ ਹੈ। ਇਸ ਫੈਨ ਫਾਲੋਇੰਗ ਕਾਰਨ ਗੋਲਡੀ ਖਤਰੇ ‘ਚ ਪੈ ਸਕਦਾ ਸੀ। ਇਸ ਤੋਂ ਇਲਾਵਾ ਬੰਬੀਹਾ ਗੈਂਗ ਦੇ ਗੈਂਗਸਟਰ ਵੀ ਗੋਲਡੀ ਦੀ ਭਾਲ ਕਰ ਰਹੇ ਹਨ। ਇਨ੍ਹਾਂ ਦੋ ਵੱਡੇ ਖਤਰਿਆਂ ਤੋਂ ਇਲਾਵਾ ਬਿਸ਼ਨੋਈ-ਬਰਾੜ ਗੈਂਗ ਦੇ ਹੋਰ ਵੀ ਕਈ ਦੁਸ਼ਮਣ ਹਨ, ਜਿਸ ਕਾਰਨ ਗੋਲਡੀ ਦੀ ਜਾਨ ਨੂੰ ਖ਼ਤਰਾ ਸੀ। ਇਸੇ ਲਈ ਉਸ ਨੇ ਆਪਣਾ ਟਿਕਾਣਾ ਬਦਲ ਲਿਆ ਹੈ। ਪੁਲਿਸ ਨੇ ਰੈੱਡ ਕਾਰਨਰ ਨੋਟਿਸ ਵੀ ਜਾਰੀ ਕੀਤਾ ਸੀ। ਇਸ ਕਾਰਨ ਕੈਨੇਡਾ ਵਿੱਚ ਗੋਲਡੀ ਦੀਆਂ ਮੁਸ਼ਕਿਲਾਂ ਵੱਧ ਗਈਆਂ।
ਬਰਾੜ ਨੇ ਕੈਲੀਫੋਰਨੀਆ ਦੇ ਸੈਕਰਾਟਨ ਸਿਟੀ ਵਿੱਚ ਕਾਨੂੰਨੀ ਸਹਾਇਤਾ ਨਾਲ ਸਿਆਸੀ ਸ਼ਰਨ ਲੈਣ ਦੀ ਕੋਸ਼ਿਸ਼ ਵੀ ਕੀਤੀ ਹੈ। ਦੱਸ ਦੇਈਏ ਕਿ ਰਾਜਨੀਤਿਕ ਸ਼ਰਨ ਉਸ ਵਿਅਕਤੀ ਨੂੰ ਦਿੱਤੀ ਜਾਂਦੀ ਹੈ ਜੋ ਉਥੋਂ ਦੀ ਅਦਾਲਤ ਨੂੰ ਬੇਨਤੀ ਕਰਦਾ ਹੈ ਕਿ ਉਸ ਨੂੰ ਆਪਣੇ ਦੇਸ਼ ਵਿੱਚ ਸਹੀ ਨਿਆਂ ਨਹੀਂ ਮਿਲ ਸਕਦਾ।