ਓਪੋਟਿਕੀ ਵਿੱਚ ਨਕਦੀ, ਨਸ਼ੀਲੇ ਪਦਾਰਥਾਂ, ਹਥਿਆਰਾਂ ਅਤੇ ਗੋਲਾ ਬਾਰੂਦ ਦੇ ਨਾਲ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਦੱਸ ਦੇਈਏ ਕਿ ਗੈਂਗਵਾਰ ਦੇ ਵਧ ਰਹੇ ਤਣਾਅ ਦੇ ਵਿਚਕਾਰ ਪੁਲਿਸ ਦੇ ਵੱਲੋਂ ਵਿਸ਼ੇਸ਼ ਸ਼ਕਤੀਆਂ ਦੀ ਵਰਤੋਂ ਕੀਤੀ ਜਾ ਰਹੀ ਹੈ। ਬੇਅ ਆਫ ਪਲੈਂਟੀ ਕਸਬੇ ‘ਚ ਮੋਂਗਰੇਲ ਮੋਬ ਅਤੇ ਬਲੈਕ ਪਾਵਰ ਦੇ ਮੈਂਬਰਾਂ ਵਿਚਕਾਰ ਲਗਾਤਾਰ ਤਣਾਅ ਵੱਧਦਾ ਜਾ ਰਿਹਾ ਹੈ, ਜਿਸ ਕਾਰਨ ਪੁਲਿਸ ਨੇ ਗਤੀਵਿਧੀਆਂ ਨੂੰ ਰੋਕਣ ਦੀ ਕੋਸ਼ਿਸ਼ ‘ਚ ਕ੍ਰਿਮੀਨਲ ਐਕਟੀਵਿਟੀ ਇੰਟਰਵੈਂਸ਼ਨ ਲੈਜਿਸਲੇਸ਼ਨ ਐਕਟ (CAIL) ਦੇ ਤਹਿਤ ਵਿਸ਼ੇਸ਼ ਸ਼ਕਤੀਆਂ ਦੀ ਮੰਗ ਕੀਤੀ ਹੈ।
ਦੋ ਪਤਿਆਂ ਅਤੇ ਸੱਤ ਵਾਹਨਾਂ ‘ਤੇ CAIL ਦੇ ਨੌਂ ਵਾਰੰਟਾਂ ਦੇ ਬਾਅਦ, ਪੁਲਿਸ ਨੇ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਪੂਰਬੀ ਬੇਅ ਆਫ਼ ਪਲੈਂਟੀ ਦੇ ਕਮਾਂਡਰ ਇੰਸਪੈਕਟਰ ਨਿਕੀ ਕੂਨੀ ਨੇ ਕਿਹਾ, “ਕਈ ਚੀਜ਼ਾਂ ਜ਼ਬਤ ਕੀਤੀਆਂ ਗਈਆਂ ਹਨ, ਜਿਸ ਵਿੱਚ $27,000 ਨਕਦ, ਹਥਿਆਰ, ਐਲਐਸਡੀ ਅਤੇ ਕੈਨਾਬਿਸ ਅਤੇ ਗੋਲਾ ਬਾਰੂਦ ਸ਼ਾਮਿਲ ਹਨ।”