ਨਿਊਜ਼ੀਲੈਂਡ ਨੇ ਅੱਜ Matariki ਦੇ ਸਬੰਧ ਵਿੱਚ ਇੱਕ ਵੱਡਾ ਐਲਾਨ ਕੀਤਾ ਹੈ। ਦਰਅਸਲ ਅਗਲੇ 30 ਸਾਲਾਂ ਲਈ Matariki ਨੂੰ ਮਨਾਉਣ ਲਈ ਸਿਫਾਰਸ਼ ਕੀਤੀਆਂ ਗਈਆਂ ਜਨਤਕ ਛੁੱਟੀ ਦੀਆਂ ਤਰੀਕਾਂ ਦਾ ਅੱਜ ਐਲਾਨ ਕੀਤਾ ਗਿਆ ਹੈ, ਸੰਭਾਵਿਤ ਤਾਰੀਖਾਂ ਦੇ ਐਲਾਨ ਅਨੁਸਾਰ ਅਗਲੇ ਸਾਲ 24 ਜੂਨ ਇਹ ਛੁੱਟੀ ਆਵੇਗੀ। ਇਸ ਛੁੱਟੀ ਦੇ ਐਲਾਨ ਦਾ ਮਤਲਬ ਹੈ ਕਿ ਸਰਕਾਰ ਨੇ ਨਿਊਜ਼ੀਲੈਂਡ ਵਾਸੀਆਂ ਲਈ ਇੱਕ ਹੋਰ ਜਨਤਕ ਛੁੱਟੀ ਦਾ ਐਲਾਨ ਕੀਤਾ ਹੈ। ਦੇਸ਼ ਦੀ ਸਭ ਤੋਂ ਨਵੀਂ ਜਨਤਕ ਛੁੱਟੀ ਦੀ 2022 ਤਰੀਕ ਦਾ ਐਲਾਨ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਪਿਛਲੀ ਫਰਵਰੀ ਵਿੱਚ ਕੀਤਾ ਸੀ, ਹਾਲਾਂਕਿ ਹੁਣ ਭਵਿੱਖ ਵਿੱਚ ਅਗਲੇ 30 ਲਈ ਵੱਖ-ਵੱਖ ਤਰੀਕਾਂ ਦਾ ਅੱਜ ਖੁਲਾਸਾ ਹੋਇਆ ਹੈ। ਇਸ ਛੁੱਟੀ ਸਬੰਧੀ ਇਹ ਪੁਸ਼ਟੀ ਵੀ ਕੀਤੀ ਗਈ ਸੀ ਕਿ ਇਹ ਹਮੇਸ਼ਾਂ ਸ਼ੁੱਕਰਵਾਰ ਨੂੰ ਹੋਵੇਗੀ।
ਜਾਣਕਰੀ ਲਈ ਦੱਸ ਦੇਈਏ ਕਿ Matariki ਨੂੰ Public Holiday ਬਣਾਉਣ ਲਈ ਲੇਬਰ ਪਾਰਟੀ ਨੇ ਚੋਣਾਂ ਦੌਰਾਨ ਵਾਅਦਾ ਕੀਤਾ ਸੀ। Matariki ਨਵੇਂ ਸਾਲ ਦੇ ਨਾਲ ਸਬੰਧ ਰੱਖਦਾ ਹੈ। ਕਲਾ ਅਤੇ ਸਭਿਆਚਾਰ ਦੇ ਸਹਿਯੋਗੀ ਮੰਤਰੀ ਪੀਨੀ ਹੈਨਾਰੇ (Peeni Henare) ਨੇ ਕਿਹਾ ਕਿ ‘ਟੀ ਆਓ ਮਾਓਰੀ’ ਵਜੋਂ ਮਾਨਤਾ ਪ੍ਰਾਪਤ ਕਰਨ ਵਾਲੀ Matariki ਪਹਿਲੀ ਛੁੱਟੀ ਹੈ। ਇਹ ਇੱਕ Public Holiday ਹੀ ਨਹੀਂ ਸਗੋਂ ਨਿਊਜੀਲੈਂਡ ਦੀ ਏਕਤਾ, ਵਾਤਾਵਰਣ ਜਾਗਰੂਕਤਾ ਨੂੰ ਵੀ ਪੇਸ਼ ਕਰਦੀ ਹੈ।