ਆਕਲੈਂਡ ਵਿੱਚ ਸ਼ੁੱਕਰਵਾਰ ਸਵੇਰੇ ਇੱਕ ਵੱਡਾ ਹਾਦਸਾ ਹੋਣ ਤੋਂ ਟੱਲ ਗਿਆ। ਦਰਅਸਲ ਇੱਕ ਸਕੂਲ ਬੱਸ ਇੱਕ ਪੁੱਲ ਤੋਂ ਅੱਧੀ ਹੇਠਾਂ ਲਟਕ ਗਈ ਸੀ। ਜਦੋਂ ਇਹ ਬੱਸ ਪੁੱਲ ਤੋਂ ਲਟਕੀ ਤਾਂ ਉਸ ਸਮੇਂ ਬੱਸ ਦੇ ਵਿੱਚ ਵਿਦਿਆਰਥੀ ਨੂੰ ਸਵਾਰ ਸਨ। ਪੁਲਿਸ ਨੇ ਦੱਸਿਆ ਕਿ ਘਟਨਾ ਸਥਾਨ ‘ਤੇ ਮੌਜੂਦ ਇੱਕ ਐਂਬੂਲੈਂਸ ਅਤੇ ਇੱਕ ਰੈਪਿਡ ਰਿਸਪਾਂਸ ਵਾਹਨ ਦੇ ਨਾਲ- ਨਾਲ ਈਡਨ ਟੈਰੇਸ ਨੂੰ ਨਿਊਟਨ ਰੋਡ ‘ਤੇ ਸਵੇਰੇ 8.04 ਵਜੇ ਦੇ ਕਰੀਬ ਹਾਦਸੇ ਲਈ ਬੁਲਾਇਆ ਗਿਆ ਸੀ। ਸੇਂਟ ਜੌਹਨ ਐਂਬੂਲੈਂਸ ਨੇ ਕਿਹਾ ਕਿ ਇੱਕ ਮਰੀਜ਼ ਜੋ ਬੱਸ ਦਾ ਡ੍ਰਾਈਵਰ ਹੈ ਉਸ ਨੂੰ ਆਕਲੈਂਡ ਹਸਪਤਾਲ ਲਿਜਾਇਆ ਗਿਆ ਹੈ ਜਦਕਿ 24 ਹੋਰਾਂ ਦਾ ਮਾਮੂਲੀ ਸੱਟਾਂ ਲਈ ਮੁਲਾਂਕਣ ਕੀਤਾ ਗਿਆ ਹੈ।
ਸੇਂਟ ਮੈਰੀ ਦੀ ਪ੍ਰਿੰਸੀਪਲ ਸਾਰਾਹ ਡਵਾਨ ਨੇ ਕਿਹਾ ਕਿ ਸਕੂਲ ਦੇ ਸਾਰੇ ਵਿਦਿਆਰਥੀ “ਸੁਰੱਖਿਅਤ ਅਤੇ ਠੀਕ” ਹਨ। ਅਸੀਂ ਐਮਰਜੈਂਸੀ ਸੇਵਾਵਾਂ ਅਤੇ ਬੱਸ ਕੰਪਨੀ ਦੇ ਜਵਾਬ ਲਈ ਧੰਨਵਾਦੀ ਹਾਂ।” ਮੀਡੀਆ ਰਿਪੋਰਟਾਂ ‘ਚ ਚਸ਼ਮਦੀਦਾਂ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਇਹ ਹਾਦਸਾ ਤਿਲਕਣ ਕਾਰਨ ਵਾਪਰਿਆ ਹੈ।