ਮਹਿੰਗਾਈ ਦੀ ਮਾਰ ਝੱਲ ਰਹੇ ਨਿਊਜ਼ੀਲੈਂਡ ਵਾਸੀਆਂ ਲਈ ਇੱਕ ਅਹਿਮ ਖ਼ਬਰ ਸਾਹਮਣੇ ਆਈ ਹੈ, ਦਰਅਸਲ ਜਿੱਥੇ ਅੱਜ ਪੈਟਰੋਲ ਡੀਜ਼ਲ ਤੇ ਮਿਲ ਰਹੀ ਸਬਸਿਡੀ ਬੰਦ ਹੋਈ ਹੈ, ਉੱਥੇ ਹੀ ਕੁੱਝ ਚੀਜ਼ਾਂ ਨੂੰ ਲੈ ਕੇ ਲੋਕਾਂ ਨੂੰ ਰਾਹਤ ਵੀ ਮਿਲੀ ਹੈ। ਦੱਸ ਦੇਈਏ ਕਿ 1 ਜੁਲਾਈ ਤੋਂ ਨਿਊਜ਼ੀਲੈਂਡ ਵਾਸੀਆਂ ਲਈ $5 ਪ੍ਰੀਸਕਰਿਪਸ਼ਨ ਚਾਰਜ ਖਤਮ ਕੀਤੇ ਗਏ ਹਨ। ਫੈਸਲੇ ਮੁਤਾਬਿਕ ਮਾਨਤਾ ਹਾਸਿਲ ਪ੍ਰੋਵਾਈਡਰਾਂ ਵੱਲੋਂ ਮਿਲਣ ਵਾਲੀ ਪ੍ਰੀਸਕਰਿਪਸ਼ਨ ਲਈ ਹੁਣ ਕੋਈ ਵੀ ਚਾਰਜ ਦੇਣ ਦੀ ਜਰੂਰਤ ਨਹੀਂ ਹੋਵੇਗੀ। ਸਰਕਾਰ ਦੇ ਇਸ ਫੈਸਲੇ ਨਾਲ ਕਰੀਬ 3 ਮਿਲੀਅਨ ਨਿਊਜੀਲੈਂਡ ਵਾਸੀਆਂ ਲਾਭ ਮਿਲਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਹਾਲਾਂਕਿ ਸਪੈਸ਼ਲਿਸਟਾਂ ਅਤੇ ਨੋਨ-ਪਬਲਿਕਲੀ ਫੰਡਡ ਪ੍ਰੋਵਾਈਡਰਾਂ ਲਈ ਇਹ ਪ੍ਰੀਸਕਰਿਪਸ਼ਨ ਚਾਰਜ ਖਤਮ ਨਹੀਂ ਕੀਤੇ ਗਏ ਹਨ। ਇਹ ਫੈਸਲਾ ਸਰਕਾਰ ਨੇ ਬੀਤੇ ਮਹੀਨੇ ਬਜਟ 2023 ਦੇ ਦੌਰਾਨ ਸਾਂਝਾ ਕੀਤਾ ਸੀ।
![](https://www.sadeaalaradio.co.nz/wp-content/uploads/2023/07/IMG-20230701-WA0000-950x499.jpg)