ਨਿਊਜ਼ੀਲੈਂਡ ਅਤੇ ਆਕਲੈਂਡ ਵੱਸਦੇ ਭਾਈਚਾਰੇ ਲਈ ਇੱਕ ਅਹਿਮ ਅਤੇ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨਿਨੀ ਵਿਖੇ ਹਰ ਐਤਵਾਰ ਮੁਫਤ ਹੋਮਿਓਪੈਥੀ ਕੈਂਪ ਲੱਗਣੇ ਸ਼ੁਰੂ ਹੋਣ ਜਾ ਰਹੇ ਹਨ। ਇਸ ਕੈਂਪ ਦੌਰਾਨ ਫ੍ਰੀ ਚੈੱਕਅਪ ਦੇ ਨਾਲ ਨਾਲ ਦਵਾਈਆਂ ਵੀ ਮੁਫ਼ਤ ਦਿੱਤੀਆਂ ਜਾਣਗੀਆਂ। ਇਹ ਕੈਂਪ ਹਰ ਐਤਵਾਰ ਦੁਪਹਿਰ 1 ਤੋਂ 3 ਵਜੇ ਤੱਕ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨੀਨੀ 70 ਟਾਕਾਨੀਨੀ ਸਕੂਲ ਰੋਡ, ਟਾਕਾਨੀਨੀ ਵਿਖੇ ਲੱਗਿਆ ਕਰੇਗਾ। ਜਿਨ੍ਹਾਂ ਸੰਗਤਾਂ ਨੂੰ ਲੋੜ ਹੈ, ਉਹ ਇਨ੍ਹਾਂ ਕੈਂਪਾਂ ਦਾ ਲਾਹਾ ਜਰੂਰ ਲੈਣ। ਗੁਰੂਘਰ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ ਡਾਕਟਰ ਪ੍ਰੀਤ ਵੱਲੋਂ ਇੰਨਾਂ ਕੈਂਪਾਂ ਦੌਰਾਨ ਸੇਵਾ ਨਿਭਾਈ ਜਾਵੇਗੀ। ਕੈਂਪਾਂ ਨੂੰ ਲਗਵਾਉਣ ਲਈ SUPREME SIKH SOCIETY OF NEW ZEALAND ਵੱਲੋਂ ਵੀ ਅਹਿਮ ਯੋਗਦਾਨ ਪਾਇਆ ਜਾ ਰਿਹਾ ਹੈ।