ਅੱਜ ਦੇ ਸਮੇਂ ‘ਚ ਜਿਆਦਾਤਰ ਲੋਕਾਂ ‘ਚ ਵਿਦੇਸ਼ਾ ‘ਚ ਜਾ ਕੇ ਕੰਮਕਾਰ ਕਰਨ ਦਾ ਰੁਝਾਨ ਹੈ। ਉੱਥੇ ਹੀ ਬਹੁਤ ਸਾਰੇ ਲੋਕ ਅਜਿਹੇ ਵੀ ਹਨ ਜੋ ਕਿਸੇ ਵੀ ਕੀਮਤ ‘ਤੇ ਵਿਦੇਸ਼ ਜਾਣ ਲਈ ਤਿਆਰ ਹਨ। ਪਰ ਉੱਥੇ ਹੀ ਕੁੱਝ ਲੋਕ ਅਜਿਹੇ ਵੀ ਹਨ ਜਿਨ੍ਹਾਂ ਨੇ ਇਸ ਰੁਝਾਨ ਨੂੰ ਆਪਣੀ ਕਮਾਈ ਦਾ ਸਾਧਨ ਬਣਾ ਲਿਆ ਹੈ, ਦਰਅਸਲ ਨਿਊਜੀਲੈਂਡ ਤੋਂ ਪਿਛਲੇ ਕੁੱਝ ਸਮੇ ਤੋਂ ਵੀਜ਼ੇ ਦੇ ਨਾਮ ‘ਤੇ ਲੋਕਾਂ ਨਾਲ ਠੱਗੀਆਂ ਵੱਜਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਦਰਅਸਲ ਨਿਊਜੀਲੈਂਡ ਦੇ ਰੀਕਵਰੀ ਵੀਜਾ ਤੇ ਐਕਰੀਡੇਟਡ ਇਮਪਲਾਇਰ ਵਰਕ ਵੀਜਾ ਦੇ ਨਾਮ ‘ਤੇ ਪ੍ਰਵਾਸੀਆਂ ਤੋਂ $30,000-$40,000 ਤੱਕ ਦੀ ਮੋਟੀ ਰਕਮ ਦੀਆਂ ਠੱਗੀਆਂ ਮਾਰਨ ਦੀਆਂ ਖਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ।
ਆਕਲੈਂਡ ਸਥਿਤ ਨੇਪਲੀਜ਼ ਕੌਂਸਲ ਨੇ ਸਾਂਝੀ ਕੀਤੀ ਗਈ ਜਾਣਕਾਰੀ ‘ਚ ਦੱਸਿਆ ਹੈ ਕਿ ਉਨ੍ਹਾਂ ਕੋਲ ਅਜਿਹੇ ਕਾਫੀ ਮਾਮਲੇ ਆਏ ਹਨ ਜਿਨ੍ਹਾਂ ‘ਚ ਪ੍ਰਵਾਸੀਆਂ ਨੂੰ ਨਿਊਜੀਲੈਂਡ ਦਾ ਟੂਰੀਸਟ ਜਾਂ ਵਿਜ਼ਟਰ ਵੀਜਾ ਖ੍ਰੀਦਣ ਲਈ ਪ੍ਰੇਰਿਆ ਗਿਆ ਤੇ ਕਿਹਾ ਗਿਆ ਕਿ ਨਿਊਜੀਲੈਂਡ ਪਹੁੰਚਣ ਮਗਰੋਂ ਉਹ ਕੰਮ ਵੀ ਕਰ ਸਕਣਗੇ ਪਰ ਅਸਲ ਵਿੱਚ ਅਜਿਹਾ ਨਹੀਂ ਹੁੰਦਾ।