ਨਿਊਜ਼ੀਲੈਂਡ ਦੇ ਏਐਸਬੀ ਬੈਂਕ ਨੇ ਇੱਕ ਵੱਡਾ ਫੈਸਲਾ ਲੈਂਦਿਆਂ ਸੈਕਟਰ ਵਿੱਚ ਚੱਲ ਰਹੇ ਹਾਲ ਹੀ ਦੇ ਰੁਝਾਨ ਨੂੰ ਜਾਰੀ ਰੱਖਦੇ ਹੋਏ, ਆਪਣੇ ਹੋਮ ਲੋਨ ਦਰਾਂ ਵਿੱਚ ਦੁਬਾਰਾ ਕਟੌਤੀ ਕੀਤੀ ਹੈ। ਜ਼ਿਕਰਯੋਗ ਹੈ ਕਿ ਰਿਜ਼ਰਵ ਬੈਂਕ ਵਲੋਂ ਓਸੀਆਰ ਵਿੱਚ ਕਟੌਤੀ ਐਲਾਨੇ ਜਾਣ ਤੋਂ ਬਾਅਦ ਦੇਸ਼ ਦੇ ਵੱਡੇ ਬੈਂਕਾਂ ਵਲੋਂ ਮੋਰਗੇਜ ਦਰਾਂ ਘਟਾਉਣ ਦਾ ਦੌਰ ਲਗਾਤਾਰ ਜਾਰੀ ਹੈ। ਵੀਰਵਾਰ ਤੋਂ ਬੈਂਕ ਨੇ ਆਪਣੀਆਂ ਸਾਰੀਆਂ ਪ੍ਰਭਾਵੀ ਨਿਸ਼ਚਿਤ ਮੋਰਟਗੇਜ ਦਰਾਂ ਘਟਾ ਦਿੱਤੀਆਂ ਹਨ।
ਬੈਂਕ ਨੇ ਬਿਆਨ ਜਾਰੀ ਕਰ ਕਿਹਾ ਕਿ 2 ਸਾਲ ਫਿਕਸ ਲਈ ਵਿਆਜ ਦਰਾਂ 5.89 ਫੀਸਦੀ ਕਰ ਦਿੱਤੀਆਂ ਗਈਆਂ ਹਨ। ਜਦਕਿ 18 ਮਹੀਨਿਆਂ ਲਈ ਵਿਆਜ ਦਰਾਂ 5.99 ਫੀਸਦੀ ਅਤੇ 3 ਤੇ 4 ਸਾਲਾਂ ਲਈ ਵਿਆਜ ਦਰਾਂ 5.79 ਫੀਸਦੀ ਕਰ ਦਿੱਤੀਆਂ ਗਈਆਂ ਹਨ। 5 ਸਾਲਾਂ ਲਈ ਵੀ ਵਿਆਜ ਦਰਾਂ 5.69 ਫੀਸਦੀ ਕਰ ਦਿੱਤੀਆਂ ਗਈਆਂ ਹਨ। ਬੈਂਕ ਨੇ ਇਹ ਵੀ ਦੱਸਿਆ ਹੈ ਕਿ ਇਹ ਘਟਾਈਆਂ ਗਈਆਂ ਵਿਆਜ ਦਰਾਂ ਘੱਟੋ-ਘੱਟ 20 ਫੀਸਦੀ ਡਿਪੋਜਿਟ ਵਾਲੇ ਗ੍ਰਾਹਕਾਂ ਲਈ ਹੀ ਲਾਗੂ ਹੋਣਗੀਆਂ।