ਕੱਲ੍ਹ ਲੋਅਰ ਹੱਟ ਵਿੱਚ ਇੱਕ ਡੇਅਰੀ ‘ਤੇ ਹੋਈ ਭਿਆਨਕ ਲੁੱਟ ਤੋਂ ਬਾਅਦ ਚਾਰ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਇਹ ਘਟਨਾ ਸ਼ਾਮ ਕਰੀਬ 7.50 ਵਜੇ ਵੈਨੁਈਓਮਾਟਾ ਦੇ ਮੇਰੇਮੇਰੇ ਸਟਰੀਟ ‘ਤੇ ਵਾਪਰੀ ਸੀ। ਇਹ ਸਮੂਹ ਕਥਿਤ ਤੌਰ ‘ਤੇ ਸਟੋਰ ਵਿਚ ਦਾਖਲ ਹੋਇਆ ਫਿਰ ਕਈ ਚੀਜ਼ਾਂ ਚੁੱਕ ਚੋਰੀ ਕੀਤੇ ਵਾਹਨ ਵਿੱਚ ਭੱਜਣ ਤੋਂ ਪਹਿਲਾਂ ਇਕ ਕਰਮਚਾਰੀ ਦੀ ਕੁੱਟਮਾਰ ਕੀਤੀ। ਇਸ ਮਗਰੋਂ ਪੁਲਿਸ ਨੇ ਜਾਂਚ ਕਰ ਸਮੂਹ ਨੂੰ ਨੇੜਲੀ ਜਾਇਦਾਦ ਤੋਂ ਹਿਰਾਸਤ ਵਿੱਚ ਲੈ ਲਿਆ।
![four youths arrested after](https://www.sadeaalaradio.co.nz/wp-content/uploads/2024/04/WhatsApp-Image-2024-04-21-at-8.09.36-AM-950x535.jpeg)