ਕ੍ਰਾਈਸਟਚਰਚ ‘ਚ ਪਿਛਲੇ ਦਿਨੀ ਹੋਈਆਂ ਚੋਰੀਆਂ ਤੋਂ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਪੁਲਿਸ ਨੇ ਚਾਰ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ‘ਤੇ ਕਥਿਤ ਤੌਰ ‘ਤੇ ਕ੍ਰਾਈਸਟਚਰਚ ਵਿੱਚ ਰਾਤੋ-ਰਾਤ ਹੋਈਆਂ ਚੋਰੀਆਂ ਦੀਆਂ ਘਟਨਾਵਾਂ ਵਿੱਚ ਸ਼ਾਮਿਲ ਹੋਣ ਦੇ ਇਲਜ਼ਾਮ ਸਨ। ਪੁਲਿਸ ਨੂੰ ਸਵੇਰੇ 2.40 ਵਜੇ ਦੇ ਕਰੀਬ ਕੋਲੰਬੋ ਸਟਰੀਟ ‘ਤੇ ਇੱਕ ਡੇਅਰੀ ਵਿੱਚ ਚੋਰੀ ਹੋਣ ਦੀ ਸੂਚਨਾ ਦਿੱਤੀ ਗਈ ਸੀ, ਇਸ ਦੇ ਨਾਲ ਹੀ ਇੱਕ ਵਾਹਨ ਦੀ ਵਰਤੋਂ ਰਿਕਾਰਟਨ ਰੋਡ ‘ਤੇ ਇੱਕ ਵਪਾਰਕ ਅਹਾਤੇ ਤੱਕ ਪਹੁੰਚਣ ਲਈ ਸਵੇਰੇ 3.49 ਵਜੇ ਕੀਤੀ ਗਈ ਸੀ।
ਸਵੇਰੇ 4 ਵਜੇ ਦੇ ਕਰੀਬ ਹੂਨ ਹੇਅ ਵਿਚ ਸਪਾਰਕਸ ਰੋਡ ‘ਤੇ ਇਕ ਹੋਰ ਵਪਾਰਕ ਇਮਾਰਤ ‘ਚ ਚੋਰੀ ਕੀਤੀ ਗਈ ਸੀ। ਪੁਲਿਸ ਦਾ ਮੰਨਣਾ ਹੈ ਕਿ ਤਿੰਨੋਂ ਘਟਨਾਵਾਂ ਚਾਰ ਨੌਜਵਾਨਾਂ ਨਾਲ ਜੁੜੀਆਂ ਹੋਈਆਂ ਹਨ, ਜਿਨ੍ਹਾਂ ਨੂੰ ਯੂਥ ਏਡ ਲਈ ਭੇਜਿਆ ਗਿਆ ਹੈ।