Maketu ‘ਚ ਵੀਰਵਾਰ ਨੂੰ ਇੱਕ ਵੱਡਾ ਹਾਦਸਾ ਟਲਿਆ ਹੈ। ਦਰਅਸਲ ਇੱਥੇ ਸਮੁੰਦਰ ‘ਚ ਡੁੱਬ ਰਹੇ 4 ਕਿਸ਼ੋਰ ਨੌਜਵਾਨਾਂ ਨੂੰ ਬਚਾਇਆ ਗਿਆ ਹੈ। ਇੱਕ ਮੀਡੀਆ ਰਿਲੀਜ਼ ਵਿੱਚ ਕੋਸਟਗਾਰਡ ਮੇਕੇਟੂ ਵਲੰਟੀਅਰਾਂ ਦੇ ਅਨੁਸਾਰ ਉਨ੍ਹਾਂ ਨੇ ਪੱਛਮੀ ਬੇਅ ਆਫ਼ ਪਲੈਂਟੀ ਬੀਚ ‘ਤੇ ਦੁਪਹਿਰ 2.30 ਵਜੇ ਦੇ ਕਰੀਬ ਮਦਦ ਲਈ ਚੀਕਾਂ ਸੁਣੀਆਂ ਸੀ। ਇਸ ਮਗਰੋਂ ਉਨ੍ਹਾਂ ਨੌਜਵਾਨਾਂ ਨੂੰ ਪਾਣੀ ਤੋਂ ਬਾਹਰ ਕੱਢਿਆ ਗਿਆ ਅਤੇ ਫਿਰ ਦੋ ਕਿਸ਼ੋਰਾਂ ਨੂੰ ਤਾਂ “ਖਾਰਾ ਪਾਣੀ” ਅੰਦਰ ਜਾਣ ਕਾਰਨ ਬਾਅਦ ‘ਚ ਹਸਪਤਾਲ ਲਿਜਾਇਆ ਗਿਆ ਸੀ।
