ਨਿਊਜ਼ੀਲੈਂਡ ‘ਚ ਹੁੰਦੀਆਂ ਚੋਰੀਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਆਏ ਦਿਨ ਹੀ ਕੋਈ ਨਾ ਕੋਈ ਮਾਮਲਾ ਸਾਹਮਣੇ ਆ ਰਿਹਾ ਹੈ। ਉੱਥੇ ਹੀ ਇੰਨ੍ਹਾਂ ਚੋਰੀਆਂ ‘ਚ ਸ਼ਾਮਿਲ ਨਿਆਣਿਆਂ ਨੇ ਵੀ ਪ੍ਰਸ਼ਾਸਨ ਦੀ ਨੀਂਦ ਉਡਾਈ ਹੋਈ ਹੈ। ਤਾਜਾ ਮਾਮਲਾ ਵੰਗਾਰੇਈ ਤੋਂ ਸਾਹਮਣੇ ਆਇਆ ਹੈ, ਜਿੱਥੇ ਬੀਤੀ ਰਾਤ ਨਕਾਬਪੋਸ਼ ਚੋਰਾਂ ਵੱਲੋਂ ਸਰਵਿਸ ਸਟੇਸ਼ਨ ਦੇ ਕਰਮਚਾਰੀ ਨੂੰ ਧਮਕਾਉਣ ਤੇ ਚੋਰੀ ਕਰਨ ਦੇ ਮਾਮਲੇ ‘ਚ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਸਟੋਰ ਵਿੱਚ “ਚਾਰ ਨਕਾਬਪੋਸ਼ ਅਪਰਾਧੀਆਂ” ਦੇ ਦਾਖਲ ਹੋਣ ਦੀਆਂ ਰਿਪੋਰਟਾਂ ਲਈ ਸਵੇਰੇ 9.30 ਵਜੇ ਦੇ ਕਰੀਬ ਵੈਸਟਰਨ ਹਿਲਸ ਡ੍ਰਾਈਵ ਦੇ ਸਰਵਿਸ ਸਟੇਸ਼ਨ ‘ਤੇ ਅਧਿਕਾਰੀਆਂ ਨੂੰ ਬੁਲਾਇਆ ਗਿਆ ਸੀ।
ਵਾਂਗਾਰੇਈ ਖੇਤਰ ਦੀ ਕਮਾਂਡਰ ਮਾਰੀਆ ਨੌਰਡਸਟ੍ਰੋਮ ਨੇ ਕਿਹਾ ਕਿ ਕਥਿਤ ਅਪਰਾਧੀਆਂ ਨੇ “ਕਈ ਚੀਜ਼ਾਂ ਚੋਰੀ ਕਰ ਚੋਰੀ ਹੋਏ ਵਾਹਨ ਵਿੱਚ ਭੱਜਣ ਤੋਂ ਪਹਿਲਾਂ ਕਰਮਚਾਰੀ ਨੂੰ ਧਮਕੀ ਦਿੱਤੀ ਸੀ।” ਪੁਲਿਸ ਨੇ ਦੱਸਿਆ ਕਿ 17 ਤੋਂ 18 ਸਾਲ ਦੀ ਉਮਰ ਦੇ ਚਾਰ ਕਿਸ਼ੋਰਾਂ ਨੂੰ ਹੁਣ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।