ਬੁੱਧਵਾਰ ਨੂੰ ਸਵੇਰੇ ਦੱਖਣ-ਪੂਰਬੀ ਆਕਲੈਂਡ ਵਿੱਚ ਦੋ ਕਾਰਾਂ ਦੀ ਟੱਕਰ ਕਾਰਨ ਚਾਰ ਲੋਕਾਂ ਦੇ ਜ਼ਖਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਹਾਦਸਾ ਸਵੇਰੇ 6 ਵਜੇ ਤੋਂ ਥੋੜ੍ਹੀ ਦੇਰ ਪਹਿਲਾਂ ਫਲੈਟਬਸ਼ ਸਕੂਲ ਰੋਡ ਅਤੇ ਮਰਫੀਸ ਰੋਡ ਦੇ ਚੌਰਾਹੇ ‘ਤੇ ਵਾਪਰਿਆ ਹੈ। ਫਾਇਰ ਐਂਡ ਐਮਰਜੈਂਸੀ ਨਿਊਜ਼ੀਲੈਂਡ ਦੇ ਉੱਤਰੀ ਸ਼ਿਫਟ ਮੈਨੇਜਰ ਜੋਸ਼ ਪੇਨੇਫਾਦਰ ਨੇ ਕਿਹਾ ਕਿ ਦੋ ਕਾਰਾਂ ਵਿੱਚ ਤਿੰਨ ਲੋਕ “ਫਸ ਗਏ” ਸਨ। ਉਨ੍ਹਾਂ ਨੂੰ ਵਾਹਨਾਂ ਤੋਂ ਬਾਹਰ ਕੱਢਣ ਲਈ ਬਚਾਅ ਸਾਧਨਾਂ ਦੀ ਵਰਤੋਂ ਕੀਤੀ ਗਈ। ਪੁਲਿਸ ਨੇ ਦੱਸਿਆ ਕਿ ਕੁੱਲ ਚਾਰ ਲੋਕਾਂ ਨੂੰ ਗੰਭੀਰ ਅਤੇ ਦਰਮਿਆਨੀਆ ਸੱਟਾਂ ਨਾਲ ਹਸਪਤਾਲ ਲਿਜਾਇਆ ਗਿਆ ਸੀ। ਫਿਲਹਾਲ ਹਾਦਸੇ ਦੀ ਜਾਂਚ ਜਾਰੀ ਹੈ।
