ਮੰਗਲਵਾਰ ਨੂੰ ਲੇਵਿਨ ‘ਚ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ। ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਮੰਗਲਵਾਰ ਦੁਪਹਿਰ ਨੂੰ ਲੇਵਿਨ (Levin) ਨੇੜੇ ਇੱਕ ਕਾਰ ਅਤੇ ਇੱਕ ਟਰੱਕ ਵਿਚਕਾਰ ਹੋਏ ਹਾਦਸੇ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ ਹੈ। ਇਹ ਹਾਦਸਾ ਸਟੇਟ ਹਾਈਵੇਅ 1 ‘ਤੇ ਦੁਪਹਿਰ 3 ਵਜੇ ਦੇ ਕਰੀਬ ਵਾਪਰਿਆ ਹੈ। ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਪੀੜਤਾਂ ਦੇ ਨਜ਼ਦੀਕੀ ਰਿਸ਼ਤੇਦਾਰਾਂ ਨਾਲ ਸੰਪਰਕ ਕੀਤਾ ਗਿਆ ਹੈ। ਸਾਡੀ ਹਮਦਰਦੀ ਉਨ੍ਹਾਂ ਦੇ ਨਾਲ ਹੈ।
ਬੁਲਾਰੇ ਨੇ ਕਿਹਾ ਕਿ ਹਾਦਸੇ ਦੀ ਜਾਂਚ ਜਾਰੀ ਹੈ, ਜਾਂਚਕਰਤਾ ਕਿਸੇ ਵੀ ਗਵਾਹ ਤੋਂ ਸੁਣਨਾ ਚਾਹੁੰਦੇ ਹਨ। ਜੋ ਇਸ ਹਾਦਸੇ ਬਾਰੇ ਕੋਈ ਜਾਣਕਰੀ ਰੱਖਦਾ ਹੈ। ਦੁਰਘਟਨਾ ਦੇ ਸਮੇਂ ਸੜਕ ‘ਤੇ ਯਾਤਰਾ ਕਰ ਰਿਹਾ ਕੋਈ ਵੀ ਵਿਅਕਤੀ ਅਤੇ ਜਿਸ ਕੋਲ ਡੈਸ਼ ਕੈਮ ਦੀ ਫੁਟੇਜ ਹੋ ਸਕਦੀ ਹੈ, ਨੂੰ ਪੁਲਿਸ ਨਾਲ ਸੰਪਰਕ ਕਰਨ ਲਈ ਕਿਹਾ ਗਿਆ ਹੈ। ਲੋਕ ਫਾਈਲ ਨੰਬਰ 211109/3758 ਦੇ ਹਵਾਲੇ ਨਾਲ 105 ‘ਤੇ ਕਾਲ ਕਰ ਸਕਦੇ ਹਨ।