ਟੌਰੰਗਾ ‘ਚ ਬੀਤੀ ਰਾਤ ਹੋਈ ਇੱਕ ਕਥਿਤ ਚੋਰੀ ਤੋਂ ਬਾਅਦ ਪੰਜ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੂੰ ਰਾਤ 9.45 ਵਜੇ ਦੇ ਕਰੀਬ ਬੈਥਲਹੇਮ ਦੇ ਸਟੇਟ ਹਾਈਵੇਅ 2 ‘ਤੇ ਇੱਕ ਸਰਵਿਸ ਸਟੇਸ਼ਨ ‘ਤੇ ਬੁਲਾਇਆ ਗਿਆ ਸੀ ਜਦੋਂ ਇੱਕ ਸਮੂਹ ਜੋ ਪੁਲਿਸ ਮੁਤਾਬਿਕ ਦੋ ਵਾਹਨਾਂ ਵਿੱਚ ਪਹੁੰਚੇ ਸਨ ਜਿਨ੍ਹਾਂ ਨੇ ਕਥਿਤ ਤੌਰ ‘ਤੇ ਸਰਵਿਸ ਵਿੰਡੋ ਨੂੰ ਤੋੜ ਦਿੱਤਾ।ਸੀ। ਉਹ ਫਿਰ ਸਟੋਰ ਵਿੱਚ ਦਾਖਲ ਹੋਏ ਅਤੇ ਨਕਦੀ ਚੋਰੀ ਕਰ ਰਫੂ ਚੱਕਰ ਹੋ ਗਏ। ਹਾਲਾਂਕਿ ਇੱਕ ਵਾਹਨ ਸਮੇਤ ਪੰਜ ਕਥਿਤ ਅਪਰਾਧੀਆਂ ਨੂੰ ਪੁਲਿਸ ਨੇ “ਮੌਕੇ ਤੋਂ ਥੋੜ੍ਹੀ ਦੂਰੀ ‘ਤੇ” ਹੀ ਫੜ ਲਿਆ ਸੀ। ਪਰ ਹੈਰਾਨੀ ਵਾਲੀ ਗੱਲ ਹੈ ਕਿ ਗਰੁੱਪ ਦੇ ਚਾਰ ਮੈਂਬਰਾਂ ਦੀ ਉਮਰ 13 ਤੋਂ 16 ਸਾਲ ਦੇ ਵਿਚਕਾਰ ਹੈ। ਜਿਨ੍ਹਾਂ ਨੂੰ ਯੂਥ ਏਡ ਲਈ ਭੇਜਿਆ ਗਿਆ ਸੀ। ਜਦਕਿ ਇੱਕ ਨੌਜਵਾਨ 23 ਸਾਲ ਹੈ। ਜਿਸ ਨੂੰ ਟੌਰੰਗਾ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਪੁਲਿਸ ਫਿਲਹਾਲ ਦੂਜੀ ਗੱਡੀ ਦੀ ਭਾਲ ਕਰ ਰਹੀ ਹੈ।
