ਨਿਊਜ਼ੀਲੈਂਡ ‘ਚ ਚੋਰ ਪੂਰੀ ਤਰਾਂ ਬੇਖੌਫ ਨਜ਼ਰ ਆ ਰਹੇ ਨੇ। ਮੰਗਲਵਾਰ ਨੂੰ Ormiston ਟਾਊਨ ਸੈਂਟਰ ਵਿੱਚ ਵਾਪਰੀ ਲੁੱਟ ਦੀ ਵਾਰਦਾਤ ਮਗਰੋਂ ਬੁੱਧਵਾਰ ਨੂੰ ਲੁਟੇਰਿਆਂ ਨੇ ਆਕਲੈਂਡ ਦੇ ਵੇਸਟ ਸਿਟੀ ਮਾਲ ਵਿੱਚ ਵਾਰਦਾਤ ਨੂੰ ਅੰਜ਼ਾਮ ਦਿੱਤਾ ਹੈ। ਜਾਣਕਾਰੀ ਅਨੁਸਾਰ ਇਹ ਵਾਰਦਾਤ ਅੱਜ ਸਵੇਰੇ 4 ਵਜੇ ਵਾਪਰੀ ਸੀ। ਪੁਲਿਸ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਦੋ ਸੁਰੱਖਿਆ ਗਾਰਡਾਂ ਨੇ ਮੰਗਲਵਾਰ ਸਵੇਰੇ 4 ਵਜੇ ਦੇ ਕਰੀਬ ਵੇਟਾਕੇਰੇ ਦੇ ਵੈਸਟਸਿਟੀ ਮਾਲ ਵਿੱਚ ਲੁਟੇਰਿਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ। ਪਰ ਲੁਟੇਰਿਆਂ ਨੇ ਤੇਜਧਾਰ ਹਥਿਆਰਾਂ ਨਾਲ ਦੋਵੇ ਸੁਰੱਖਿਆ ਗਾਰਡ ਜ਼ਖਮੀ ਕਰ ਦਿੱਤੇ।
ਇਸ ਦੌਰਾਨ ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਹੀ ਵਿਅਕਤੀ ਉੱਥੋਂ ਫ਼ਰਾਰ ਹੋ ਗਏ। ਜਿਸ ਮਗਰੋਂ ਇੱਕ ਗਾਰਡ ਨੂੰ ਮਾਮੂਲੀ ਸੱਟਾਂ ਨਾਲ ਹਸਪਤਾਲ ਲਿਜਾਇਆ ਗਿਆ। ਪੁਲਿਸ ਸੀਨ ਦੀ ਜਾਂਚ ਕਰ ਰਹੀ ਹੈ ਅਤੇ ਸੀਸੀਟੀਵੀ ਫੁਟੇਜ ਦੀ ਸਮੀਖਿਆ ਕਰ ਰਹੀ ਹੈ ਅਤੇ ਕਿਸੇ ਵੀ ਵਿਅਕਤੀ ਤੋਂ ਜਾਣਕਾਰੀ ਲੈਣਾ ਚਾਹੁੰਦੀ ਹੈ ਜਿਸ ਨੂੰ ਇਸ ਘਟਨਾ ਸਬੰਧੀ ਕੁੱਝ ਵੀ ਦੇਖਿਆ ਹੈ।