ਸ਼ਨੀਵਾਰ ਰਾਤ ਨੂੰ ਵਾਂਗਾਰੇਈ ਗੁਲ ਸਟੇਸ਼ਨ ‘ਤੇ 25 ਸਾਲਾ ਸ਼ੈਡੇਨ ਪਰਕਿਨਸਨ ਦੀ ਹੋਈ ਮੌਤ ਤੋਂ ਬਾਅਦ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹ ਘਾਤਕ ਚਾਕੂ ਮਾਰਨ ਦੀ ਘਟਨਾ ਰਾਤ 9.40 ਵਜੇ ਦੇ ਕਰੀਬ ਟੌਰੋਆ ਸੇਂਟ, ਰਾਊਮਾਂਗਾ ‘ਤੇ ਇੱਕ ਗੁਲ ਸਰਵਿਸ ਸਟੇਸ਼ਨ ਦੇ ਬਾਹਰ ਵਾਪਰੀ ਸੀ। ਡਿਟੈਕਟਿਵ ਇੰਸਪੈਕਟਰ ਡੇਨੇ ਬੇਗਬੀ ਨੇ ਕਿਹਾ ਕਿ ਪੁਲਿਸ ਨੇ ਵੀਰਵਾਰ ਦੁਪਹਿਰ ਨੂੰ ਦੱਖਣੀ ਆਕਲੈਂਡ ਵਿੱਚ ਆਦਮੀਆਂ ਦਾ ਪਤਾ ਲਗਾਇਆ ਸੀ। ਉਨ੍ਹਾਂ ਨੇ ਕਿਹਾ ਕਿ, “24 ਅਤੇ 29 ਸਾਲ ਦੇ ਦੋ ਆਦਮੀਆਂ ‘ਤੇ ਕਤਲ ਦਾ ਦੋਸ਼ ਹੈ। ਜਾਂਚ ਸਟਾਫ ਰਾਤ ਦੀਆਂ ਘਟਨਾਵਾਂ ਨੂੰ ਇਕੱਠਾ ਕਰਨ ਲਈ ਸਖ਼ਤ ਮਿਹਨਤ ਕਰ ਰਿਹਾ ਹੈ, ਇਸ ਲਈ ਇਹ ਖੁਸ਼ੀ ਦੀ ਗੱਲ ਹੈ ਕਿ ਹੁਣ ਗ੍ਰਿਫਤਾਰੀਆਂ ਕੀਤੀਆਂ ਗਈਆਂ ਹਨ।” ਪੁਲਿਸ ਨੇ ਅੱਗੇ ਕਿਹਾ ਕਿ ਜਾਂਚ ਜਾਰੀ ਹੈ ਅਤੇ ਗ੍ਰਿਫਤਾਰੀਆਂ ਅਤੇ ਦੋਸ਼ਾ ‘ਚ ਵਾਧਾ ਹੋ ਸਕਦਾ ਹੈ।
