ਈਸਟਰ ਵੀਕਐਂਡ ਦੌਰਾਨ ਉੱਤਰੀ ਟਾਪੂ ਵਿੱਚ ਹੋਏ ਹੋਏ ਹਾਦਸਿਆਂ ਵਿੱਚ ਚਾਰ ਲੋਕਾਂ ਦੀ ਮੌਤ ਹੋਣ ਤੋਂ ਬਾਅਦ ਪੁਲਿਸ ਨੇ ਸੁਰੱਖਿਅਤ ਡਰਾਈਵਿੰਗ ਕਰਨ ਦੀ ਅਪੀਲ ਕੀਤੀ ਹੈ। ਨੈਸ਼ਨਲ ਰੋਡ ਪੁਲਿਸਿੰਗ ਸੈਂਟਰ ਦੇ ਇੰਸਪੈਕਟਰ ਪੀਟਰ ਮੈਕਕੇਨੀ ਨੇ ਕਿਹਾ ਕਿ ਈਸਟਰ ਵੀਕਐਂਡ ਦੌਰਾਨ ਚਾਰ ਮੌਤਾਂ ਹੋਈਆਂ ਹਨ। ਉਨ੍ਹਾਂ ਨੇ ਇੱਕ ਮੀਡੀਆ ਰਿਲੀਜ਼ ‘ਚ ਕਿਹਾ ਕਿ, “ਪੁਲਿਸ ਸੜਕ ‘ਤੇ ਉਨ੍ਹਾਂ ਵਿਵਹਾਰਾਂ ਨੂੰ ਨਿਸ਼ਾਨਾ ਬਣਾਉਣ ਲਈ ਸਖ਼ਤ ਮਿਹਨਤ ਕਰਦੀ ਰਹੇਗੀ ਜੋ ਗੰਭੀਰ ਸੱਟ ਜਾਂ ਮੌਤ ਦਾ ਕਾਰਨ ਬਣਦੇ ਹਨ। ਤੇਜ਼ ਰਫ਼ਤਾਰ ਜਾ ਨਿਯਮ ਨਾ ਮੰਨਣਾ।”
