ਮੰਗਲਵਾਰ ਸ਼ਾਮ ਨੂੰ ਕਵੀਨਸਟਾਊਨ ਨੇੜੇ ਸਕਿੱਪਰਸ ਕੈਨਿਯਨ ਵਿੱਚ ਵਾਪਰੀ ਇੱਕ ਜੈੱਟ ਕਿਸ਼ਤੀ ਘਟਨਾ ਤੋਂ ਬਾਅਦ ਚਾਰ ਲੋਕ ਜ਼ਖਮੀ ਹੋ ਗਏ ਹਨ। ਸੇਂਟ ਜੌਨ ਨੇ ਕਿਹਾ ਕਿ ਸ਼ਾਮ 5.04 ਵਜੇ ਦੇ ਕਰੀਬ ਦੋ ਬਚਾਅ ਹੈਲੀਕਾਪਟਰਾਂ ਨੂੰ ਘਟਨਾ ਵਾਲੀ ਥਾਂ ‘ਤੇ ਬੁਲਾਇਆ ਗਿਆ ਸੀ। ਇੱਕ ਬੁਲਾਰੇ ਨੇ ਕਿਹਾ ਕਿ, 4 ਨੂੰ ਦਰਮਿਆਨੀਆਂ ਸੱਟਾਂ ਲੱਗੀਆਂ ਸਨ। ਜੈੱਟਬੋਟ ਕੰਪਨੀ ਨੇ ਕਿਹਾ ਕਿ ਮੈਰੀਟਾਈਮ ਨਿਊਜ਼ੀਲੈਂਡ ਅਤੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਸੀ।
