ਜੈਤੋ ਦੇ ਪਿੰਡ ਰੋਡੀਕਾਪੁਰਾ ਦੇ ਵਸਨੀਕ ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਅਤੇ ਉਨ੍ਹਾਂ ਦੇ ਇੱਕ ਰਿਸ਼ਤੇਦਾਰ ਦੀ ਕੈਨੇਡਾ ਵਿੱਚ ਸੜਕ ਹਾਦਸੇ ਵਿੱਚ ਮੌਤ ਹੋ ਗਈ। ਹਾਦਸੇ ਤੋਂ ਬਾਅਦ ਪਿੰਡ ਵਿੱਚ ਸੋਗ ਦਾ ਮਾਹੌਲ ਹੈ। ਜਾਣਕਾਰੀ ਅਨੁਸਾਰ ਪਿੰਡ ਦਾ ਸੁਖਵੰਤ ਸਿੰਘ ਸੁੱਖ ਬਰਾੜ ਜੋ ਕਿ ਪਿਛਲੇ 15 ਸਾਲਾਂ ਤੋਂ ਕੈਨੇਡਾ ਰਹਿ ਰਿਹਾ ਸੀ, ਆਪਣੀ ਪਤਨੀ ਰਜਿੰਦਰ ਕੌਰ, ਬੇਟੀ ਕਮਲ ਕੌਰ ਅਤੇ ਸਾਲੀ ਛਿੰਦਰ ਕੌਰ ਨਾਲ ਕੈਨੇਡਾ ਰਹਿੰਦੇ ਆਪਣੇ ਪਿੰਡ ਦੇ ਸ਼ੇਰ ਸਿੰਘ ਨੂੰ ਮਿਲਣ ਲਈ ਜਾ ਰਿਹਾ ਸੀ । ਪਰ ਰਸਤੇ ‘ਚ ਉਨ੍ਹਾਂ ਨਾਲ ਇੱਕ ਭਿਆਨਕ ਹਾਦਸਾ ਵਾਪਰ ਗਿਆ ਜਿਸ ਵਿੱਚ ਚਾਰਾਂ ਦੀ ਮੌਤ ਹੋ ਗਈ।