ਆਕਲੈਂਡ ਵਿੱਚ ਰਾਤੋ ਰਾਤ ਦੋ ਲੁੱਟ ਦੀਆਂ ਵਾਰਦਾਤਾਂ ਤੋਂ ਬਾਅਦ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਪਹਿਲੀ ਘਟਨਾ ਟਾਕਾਪੁਨਾ ਲੇਕ ਰੋਡ ‘ਤੇ ਹੋਈ ਸੀ, ਜਿੱਥੇ ਇੱਕ ਦੁਕਾਨ ਵਿੱਚ ਦਾਖਲ ਹੋਣ ਲਈ ਇੱਕ ਵਾਹਨ ਦੀ ਵਰਤੋਂ ਕੀਤੀ ਗਈ ਸੀ। ਤਿੰਨ ਅਪਰਾਧੀ ਦੁਕਾਨ ਵਿੱਚ ਦਾਖਲ ਹੋਏ ਅਤੇ ਸਮਾਨ ਚੋਰੀ ਕਰ ਲੈ ਗਏ। ਇਸ ਮਗਰੋਂ ਉਹ ਫਿਰ ਇੱਕ ਵੱਖਰੇ ਵਾਹਨ ਵਿੱਚ ਦੁਕਾਨ ਤੋਂ ਚਲੇ ਗਏ।
ਪੁਲਿਸ ਨੇ ਕਿਹਾ ਕਿ ਇਸ ਮਗਰੋਂ ਤਿੰਨ ਅਪਰਾਧੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਸਵੇਰੇ 3 ਵਜੇ ਪੁਲਿਸ ਨੇ ਓਟਾਰਾ ਦੇ ਬੇਅਰਡਸ ਰੋਡ ‘ਤੇ ਅਜਿਹੀ ਹੀ ਘਟਨਾ ਦਾ ਜਵਾਬ ਦਿੱਤਾ ਸੀ। ਇਸ ਮਗਰੋਂ ਦੋ ਨੌਜਵਾਨਾਂ ਨੂੰ ਭੱਜਦੇ ਹੋਏ ਦੇਖਿਆ ਗਿਆ ਸੀ। ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਦੂਜੇ ਵਿਅਕਤੀ ਦੀ ਭਾਲ ਲਈ ਪੁੱਛਗਿੱਛ ਜਾਰੀ ਹੈ। ਪੁਲਿਸ ਨੇ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਵੀ ਕਿਸੇ ਵੀ ਘਟਨਾ ਬਾਰੇ ਜਾਣਕਾਰੀ ਹੋਵੇ ਤਾਂ ਤੁਰੰਤ ਉਨ੍ਹਾਂ ਨਾਲ ਸੰਪਰਕ ਕੀਤਾ ਜਾਵੇ।