ਕਦੋਂ ਰੁਕਣਗੀਆਂ ਲੁੱਟਾਂ-ਖੋਹਾਂ ? ਨਿਊਜ਼ੀਲੈਂਡ ਹੁੰਦੀਆਂ ਲੁੱਟਾਂ-ਖੋਹਾਂ ਨੇ ਪ੍ਰਸ਼ਾਸਨ ਤੇ ਲੋਕਾਂ ਦੀ ਨੀਂਦ ਉਡਾਈ ਹੋਈ ਹੈ। ਇਸ ਦੌਰਾਨ ਆਕਲੈਂਡ ‘ਚ ਵੀ ਇੱਕ ਲੁੱਟ ਦੀ ਹਿੰਸਕ ਵਾਰਦਾਤ ਵਾਪਰੀ ਹੈ। ਐਤਵਾਰ ਸਵੇਰੇ ਆਕਲੈਂਡ ਦੇ ਸੀਬੀਡੀ ਵਿੱਚ ਹੋਈ ਇੱਕ ਭਿਆਨਕ ਲੁੱਟ ਹੋਈ ਸੀ, ਜਿਸ ਤੋਂ ਬਾਅਦ ਹੁਣ ਚਾਰ ਨੌਜਵਾਨ ਅੱਜ ਅਦਾਲਤ ਵਿੱਚ ਪੇਸ਼ ਹੋਣਗੇ। ਜਾਸੂਸ ਸਾਰਜੈਂਟ ਸਕਾਟ ਆਰਮਸਟ੍ਰਾਂਗ ਨੇ ਕਿਹਾ ਕਿ ਐਤਵਾਰ ਸਵੇਰੇ 5:15 ਵਜੇ ਹਾਈ ਸਟ੍ਰੀਟ ‘ਤੇ ਇੱਕ ਵੱਡੇ ਸਮੂਹ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਇਸ ਦੌਰਾਨ “ਅਪਰਾਧਕ ਸਮੂਹ ਵਿੱਚੋਂ ਇੱਕ ਨੇ ਕਥਿਤ ਤੌਰ ‘ਤੇ ਪੀੜਤਾਂ ਵਿੱਚੋਂ ਇੱਕ ਦੇ ਸਿਰ ਵਿੱਚ ਮੁੱਕਾ ਮਾਰਿਆ ਸੀ ਅਤੇ ਉਸਨੂੰ ਬੇਹੋਸ਼ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ, “ਗਰੁੱਪ ਦੇ ਦੂਜੇ ਪੁਰਸ਼ਾਂ ਨੇ ਫਿਰ ਕਈ ਚੀਜ਼ਾਂ ਚੋਰੀ ਕਰ =ਦੂਜੇ ਪੀੜਤਾਂ ‘ਤੇ ਹਮਲਾ ਕੀਤਾ।ਫਿਰ ਅਪਰਾਧੀ ਪੈਦਲ ਅਲਬਰਟ ਪਾਰਕ ਵੱਲ ਭੱਜ ਗਏ ਸਨ।”
ਹਾਲਾਂਕਿ ਇਸ ਮਗਰੋਂ ਤੁਰੰਤ ਹਰਕਤ ‘ਚ ਆਉਂਦਿਆਂ ਪੁਲਿਸ ਨੇ ਚਾਰਾਂ ਨੂੰ ਗ੍ਰਿਫਤਾਰ ਕਰ ਲਿਆ ਸੀ। 18-19 ਸਾਲ ਦੀ ਉਮਰ ਦੇ ਚਾਰ ਵਿਅਕਤੀਆਂ ਨੂੰ ਅੱਜ ਆਕਲੈਂਡ ਜ਼ਿਲ੍ਹਾ ਅਦਾਲਤ ਵਿੱਚ ਡਕੈਤੀ ਦੇ ਗੰਭੀਰ ਦੋਸ਼ ਹੇਠ ਪੇਸ਼ ਕੀਤਾ ਜਾਵੇਗਾ। ਜਦਕਿ ਇੱਕ ਵਿਅਕਤੀ ਨੂੰ ਯੂਥ ਏਡ ਸਰਵਿਸਿਜ਼ ਲਈ ਰੈਫਰ ਕੀਤਾ ਗਿਆ ਹੈ।