ਆਕਲੈਂਡ ਪੁਲਿਸ ਨੇ ਦੱਸਿਆ ਕਿ ਆਕਲੈਂਡ ਖੇਤਰ ਵਿੱਚ ਸ਼ਨੀਵਾਰ ਸਵੇਰੇ ਦੋ ਭਿਆਨਕ ਡਕੈਤੀਆਂ ਦੇ ਮਗਰੋਂ ਚਾਰ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇੰਸਪੈਕਟਰ ਜੇਸਨ ਹੋਮਨ ਨੇ ਦੱਸਿਆ ਕਿ ਪਹਿਲੀ ਘਟਨਾ ਸਵੇਰੇ ਕਰੀਬ 9.20 ਵਜੇ ਮੈਨੂਰੇਵਾ ਦੇ ਮਾਹੀਆ ਰੋਡ ‘ਤੇ ਇੱਕ ਵਪਾਰਕ ਅਹਾਤੇ ‘ਤੇ ਵਾਪਰੀ ਸੀ। ਉਨ੍ਹਾਂ ਕਿਹਾ ਕਿ, “ਚਾਰ ਲੋਕ ਹਥਿਆਰਾਂ ਨਾਲ ਲੈਸ ਦੁਕਾਨ ਵਿੱਚ ਦਾਖਲ ਹੋਏ ਸਨ।”
ਇਸ ਤੋਂ ਤੁਰੰਤ ਬਾਅਦ, ਸਵੇਰੇ 10.10 ਵਜੇ ਦੇ ਕਰੀਬ ਹੈਂਡਰਸਨ ਦੇ ਹੈਂਡਰਸਨ ਵੈਲੀ ਰੋਡ ‘ਤੇ ਟਾਇਰ ਆਇਰਨ ਨਾਲ ਲੈਸ ਤਿੰਨ ਵਿਅਕਤੀ ਇੱਕ ਵਪਾਰਕ ਅਹਾਤੇ ਵਿੱਚ ਦਾਖਲ ਹੋਏ ਸਨ। ਇਸ ਮਗਰੋਂ ਪੁਲਿਸ ਨੇ ਜਾਂਚ ਕਰ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।