ਆਕਲੈਂਡ ਬੰਦਰਗਾਹ ਦੇ ਸਾਬਕਾ ਮੁੱਖ ਕਾਰਜਕਾਰੀ ਟੋਨੀ ਗਿਬਸਨ ਨੂੰ ਇੱਕ ਸਟੀਵੇਡੋਰ ਦੀ ਕੰਮ ਵਾਲੀ ਥਾਂ ‘ਤੇ ਹੋਈ ਮੌਤ ਦੇ ਸਬੰਧ ਵਿੱਚ $130,000 ਦਾ ਜੁਰਮਾਨਾ ਅਤੇ ਮੈਰੀਟਾਈਮ NZ $60,000 ਦਾ ਭੁਗਤਾਨ ਕਰਨ ਦਾ ਹੁਕਮ ਦਿੱਤਾ ਗਿਆ ਹੈ। ਉਸਨੂੰ ਪਹਿਲਾਂ ਸਿਹਤ ਅਤੇ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨ ਵਿੱਚ ਅਸਫਲ ਰਹਿਣ, ਬੰਦਰਗਾਹ ਕਰਮਚਾਰੀਆਂ ਨੂੰ ਮੌਤ ਜਾਂ ਗੰਭੀਰ ਸੱਟ ਦੇ ਜੋਖਮ ਵਿੱਚ ਪਾਉਣ ਦਾ ਦੋਸ਼ੀ ਪਾਇਆ ਗਿਆ ਸੀ, ਇਸ ਨੂੰ ਇੱਕ ਇਤਿਹਾਸਕ ਸਜ਼ਾ ਦੱਸਿਆ ਜਾ ਰਿਹਾ ਹੈ।
ਦੱਸ ਦੇਈਏ 31 ਸਾਲਾ ਪਲਾਮੋ ਕਲਾਟੀ ਅਗਸਤ 2020 ਵਿੱਚ ਰਾਤ ਦੀ ਸ਼ਿਫਟ ਵਿੱਚ ਕੰਮ ਕਰ ਰਿਹਾ ਸੀ ਜਦੋਂ ਇੱਕ ਕੰਟੇਨਰ ਉਸਦੇ ਉੱਪਰ ਡਿੱਗ ਪਿਆ ਸੀ ਅਤੇ ਉਸਦੀ ਮੌਤ ਹੋ ਗਈ ਸੀ। ਅਹਿਮ ਗੱਲ ਹੈ ਕਿ ਉਹ ਸੱਤ ਬੱਚਿਆਂ ਦਾ ਪਿਤਾ ਸੀ। ਸ਼ੁੱਕਰਵਾਰ ਦੁਪਹਿਰ ਨੂੰ ਗਿਬਸਨ ਨੂੰ ਇਹ ਸਜ਼ਾ ਸੁਣਾਈ ਗਈ ਹੈ।