ਗੁਰੂਦੁਆਰਾ ਸ਼੍ਰੀ ਕਲਗੀਧਰ ਸਾਹਿਬ ਟਾਕਾਨੀਨੀ ਵਿਖੇ ਸੋਮਵਾਰ ਨੂੰ ਨੈਸ਼ਨਲ ਐਥਨਿਕ ਐਂਡ ਫੇਥ ਕਮਿਊਨਿਟੀ ਲੀਡਰਾਂ ਦੇ ਵੱਲੋਂ ਸਿੱਖ ਭਾਈਚਾਰੇ ਦੇ ਨੁਮਾਇੰਦਿਆਂ ਸਮੇਤ ਟਾਕਾਨਿਨੀ ਗੁਰੂਘਰ ਵਿਖੇ ਵਿਰੋਧੀ ਧਿਰ ਦੇ ਨੇਤਾ, ਆਰ.ਟੀ. ਕ੍ਰਿਸ ਹਿਪਕਿਨਜ਼ ਅਤੇ ਲੇਬਰ ਪਾਰਟੀ ਦੇ ਸੀਨੀਅਰ ਬੁਲਾਰੇ, ਡਾ. ਆਇਸ਼ਾ ਵੇਰਲ, ਗਿੰਨੀ ਐਂਡਰਸਨ, ਵਿਲੋ-ਜੀਨ ਪ੍ਰਾਈਮ, ਗ੍ਰੇਗ ਓ’ਕੋਨਰ, ਮਾਨਯੋਗ ਜੈਨੀ ਨਾਲ ਮੁਲਾਕਾਤ ਕੀਤੀ ਗਈ ਹੈ। ਇਸ ਦੌਰਾਨ ਕਈ ਅਹਿਮ ਮੁੱਦਿਆਂ ‘ਤੇ ਗੱਲਬਾਤ ਹੋਈ ਹੈ।
ਇਸ ਦੌਰਾਨ ਕੰਬਾਈਨਡ ਸਿੱਖ ਅਸੋਸ਼ੀਏਸ਼ਨਜ਼ ਆਫ ਐਨ ਜੈਡ ਵੱਲੋਂ ਭਾਈ ਦਲਜੀਤ ਸਿੰਘ ਹੋਣਾ ਕਿਹਾ ਕਿ ਇਹ ਵਧੀਆ ਮੌਕਾ ਸੀ ਇਮੀਗ੍ਰੇਸ਼ਨ ਦੀਆਂ ਉਨ੍ਹਾਂ ਸੱਮਸਿਆਵਾਂ ਤੇ ਗੱਲਬਾਤ ਕਰਨ ਦਾ, ਜੋ ਸਾਰੇ ਐਥਨਿਕ ਭਾਈਚਾਰਿਆਂ ਨੂੰ ਪ੍ਰਭਾਵਿਤ ਕਰ ਰਹੀਆਂ ਹਨ, ਇਨ੍ਹਾਂ ‘ਚ ਧਾਰਮਿਕ ਵੀਜੇ ‘ਤੇ ਆਉਣ ਵਾਲੇ ਲੋਕਾਂ ਤੋਂ ਵੱਧ ਫੀਸਾ ਉਗਰਾਹੇ ਜਾਣਾ, ਰੀਲੀਜੀਅਸ ਸਕਿੱਲਡ ਵੀਜਾ ਵਾਲਿਆਂ ਲਈ ਸਖਤ ਨਿਯਮ ਸ਼ਾਮਿਲ ਹਨ।