ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ Boris Johnson ਇਕ ਵਾਰ ਫਿਰ ਪਿਤਾ ਬਣ ਗਏ ਹਨ। ਉਨ੍ਹਾਂ ਦੀ ਪਤਨੀ ਕੈਰੀ ਨੇ ਉਨ੍ਹਾਂ ਦੇ ਤੀਜੇ ਬੱਚੇ ਨੂੰ ਜਨਮ ਦਿੱਤਾ ਹੈ। ਕੈਰੀ ਜਾਨਸਨ ਨੇ ਇੰਸਟਾਗ੍ਰਾਮ ‘ਤੇ ਇਹ ਜਾਣਕਾਰੀ ਦਿੱਤੀ ਹੈ। ਆਪਣੀ ਪੋਸਟ ‘ਚ ਉਸ ਨੇ ਦੱਸਿਆ ਕਿ ਉਹ ਤੀਜੀ ਵਾਰ ਮਾਂ ਬਣੀ ਹੈ। ਇਸ ਦੌਰਾਨ ਕੈਰੀ ਨੇ ਨਵਜੰਮੇ ਬੱਚੇ ਦੇ ਨਾਂ ਦਾ ਐਲਾਨ ਵੀ ਕੀਤਾ। ਉਸ ਨੇ ਦੱਸਿਆ ਕਿ ਉਸ ਦਾ ਨਾਂ ਫਰੈਂਕ ਅਲਫਰੇਡ ਓਡੀਸੀਅਸ ਜਾਨਸਨ ਰੱਖਿਆ ਗਿਆ ਹੈ। ਫਰੈਂਕ ਦਾ ਜਨਮ 5 ਜੁਲਾਈ ਨੂੰ ਹੋਇਆ ਸੀ।
