[gtranslate]

ਟਾਕਾਨਿਨੀ ਗੁਰੂਘਰ ਨਤਮਸਤਕ ਹੋਣ ਪਹੁੰਚੇ NZ ਦੇ ਸਾਬਕਾ ਪੁਲਿਸ ਮਨਿਸਟਰ Ginny Anderson ਤੇ ਕਈ ਸਾਬਕਾ MP, ਜਾਣੋ ਕਿਹੜੇ ਮੁੱਦਿਆਂ ‘ਤੇ ਹੋਈ ਗੱਲਬਾਤ

former nz police minister ginny anderson

ਸੋਮਵਾਰ ਨੂੰ ਨਿਊਜ਼ੀਲੈਂਡ ਦੇ ਸਾਬਕਾ ਪੁਲਿਸ ਮਨਿਸਟਰ ਅਤੇ ਮੌਜੂਦਾ ਸਪੋਕਪਰਸਨ ਫਾਰ ਪੁਲਿਸ Ginny Anderson ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨਿਨੀ ਵਿਖੇ ਨਤਮਸਤਕ ਹੋਣ ਪਹੁੰਚੇ ਸਨ। ਇਸ ਦੌਰਾਨ ਉਨ੍ਹਾਂ ਦੇ ਨਾਲ ਐਮਪੀ Arena Williams, ਐਮਪੀ Shanon Habort ਅਤੇ ਸਾਬਕਾ ਐਮਪੀ Anahila Kanongata ਵੀ ਪਹੁੰਚੇ ਸਨ। ਇਸ ਦੌਰਾਨ ਉਨ੍ਹਾਂ ਦੇ ਵੱਲੋਂ ਸਪੋਰਟਸ ਕੰਪਲੈਕਸ, ਗੁਰੂਘਰ ਵਿਖੇ ਚਲਾਏ ਜਾ ਰਹੇ ਪੰਜਾਬੀ ਸਕੂਲ ਦਾ ਦੌਰਾ ਵੀ ਕੀਤਾ ਗਿਆ। ਦੱਸ ਦੇਈਏ ਉਨ੍ਹਾਂ ਦੀ ਇਸ ਫੇਰੀ ਦਾ ਸਭ ਤ ਵੱਡਾ ਮੁੱਦਾ ਦੇਸ਼ ‘ਚ ਲਗਾਤਾਰ ਵੱਧ ਰਹੀਆਂ ਲੁੱਟਾਂ-ਖੋਹਾਂ ਦੀਆਂ ਘਟਨਾਵਾਂ ਸਨ। ਇੰਨਾਂ ਮਾਮਲਿਆਂ ਨੂੰ ਲੈ ਕੇ ਉਨ੍ਹਾਂ ਦੇ ਵੱਲੋਂ ਭਾਈਚਾਰੇ ਨਾਲ ਗੱਲਬਾਤ ਕੀਤੀ ਗਈ। ਉੱਥੇ ਹੀ ਉਨ੍ਹਾਂ ਸੁਪਰੀਮ ਸਿੱਖ ਸੁਸਾਇਟੀ ਅਤੇ ਗੁਰਦੁਆਰਾ ਸਾਹਿਬ ਵੱਲੋਂ ਕੀਤੇ ਜਾਂਦੇ ਕਾਰਜਾਂ ਦੀ ਵੀ ਸ਼ਲਾਂਘਾ ਕੀਤੀ।

Leave a Reply

Your email address will not be published. Required fields are marked *