[gtranslate]

ਨਿਊਜ਼ੀਲੈਂਡ ਦੇ ਸਟਾਰ ਆਲਰਾਊਂਡਰ ਕ੍ਰਿਸ ਕੇਰਨਸ ਦੀ ਹਾਲਤ ‘ਚ ਹੋਇਆ ਸੁਧਾਰ, ਲਾਈਫ ਸਪੋਰਟ ਸਿਸਟਮ ਤੋਂ ਵੀ ਹਟਾਏ ਗਏ

former new zealand allrounder chris cairns

ਨਿਊਜ਼ੀਲੈਂਡ ਸਮੇਤ ਦੁਨੀਆ ਭਰ ਦੇ ਕ੍ਰਿਕਟ ਪ੍ਰਸ਼ੰਸਕਾਂ ਲਈ ਇੱਕ ਰਾਹਤ ਭਰੀ ਖ਼ਬਰ ਆਈ ਹੈ। ਨਿਊਜ਼ੀਲੈਂਡ ਦੇ ਸਾਬਕਾ ਆਲਰਾਊਂਡਰ ਕ੍ਰਿਸ ਕੇਰਨਸ ਦਾ ਦਿਲ ਦਾ ਦੂਜਾ ਆਪਰੇਸ਼ਨ ਸਫਲ ਹੋਇਆ ਹੈ। ਹੁਣ ਕ੍ਰਿਸ ਕੇਰਨਸ ਨੂੰ ਲਾਈਫ ਸਪੋਰਟ ਸਿਸਟਮ ਤੋਂ ਹਟਾ ਦਿੱਤਾ ਗਿਆ ਹੈ। ਸਿਡਨੀ ਦੇ ਹਸਪਤਾਲ, ਜਿੱਥੇ ਕੇਰਨਸ ਦਾ ਇਲਾਜ ਚੱਲ ਰਿਹਾ ਹੈ, ਨੇ ਸਾਬਕਾ ਕ੍ਰਿਕਟਰ ਦੀ ਸਿਹਤ ਸਬੰਧੀ ਅਪਡੇਟ ਜਾਰੀ ਕੀਤੀ ਹੈ। ਕੇਰਨਸ ਨੂੰ ਦਿਲ ਦੀ ਬਿਮਾਰੀ ਦੇ ਕਾਰਨ ਇਸ ਮਹੀਨੇ ਲਾਈਫ ਸਪੋਰਟ ‘ਤੇ ਰੱਖਿਆ ਗਿਆ ਸੀ। ਕੇਰਨਸ ਨੂੰ ਦੋ ਓਪਰੇਸ਼ਨ ਕੀਤੇ ਗਏ ਹਨ। ਹਸਪਤਾਲ ਨੇ ਕਿਹਾ, “ਸਾਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਕ੍ਰਿਸ ਨੂੰ ਲਾਈਫ ਸਪੋਰਟ ਸਿਸਟਮ ਤੋਂ ਹਟਾ ਦਿੱਤਾ ਗਿਆ ਹੈ। ਉਹ ਸਿਡਨੀ ਦੇ ਹਸਪਤਾਲ ਤੋਂ ਆਪਣੇ ਪਰਿਵਾਰ ਨਾਲ ਗੱਲ ਕਰਨ ਦੇ ਯੋਗ ਹਨ।”

ਕੇਰਨਸ ਦੇ ਵਕੀਲ ਨੇ ਉਨ੍ਹਾਂ ਲਈ ਭੇਜੀਆਂ ਗਈਆਂ ਪ੍ਰਾਰਥਨਾਵਾਂ ਲਈ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਅਤੇ ਉਨ੍ਹਾਂ ਦਾ ਪਰਿਵਾਰ ਸਾਰਿਆਂ ਦਾ ਸ਼ੁਭ ਕਾਮਨਾਵਾਂ ਅਤੇ ਸਹਿਯੋਗ ਲਈ ਧੰਨਵਾਦੀ ਹੈ। ਰੀਬ ਇੱਕ ਮਹੀਨਾ ਪਹਿਲਾਂ ਕੇਰਨਸ ਦੀ ਹਾਲਤ ਬਹੁਤ ਗੰਭੀਰ ਦੱਸੀ ਜਾ ਰਹੀ ਸੀ। ਦੁਨੀਆ ਭਰ ਦੇ ਕ੍ਰਿਕਟ ਪ੍ਰਸ਼ੰਸਕ ਕੇਰਨਸ ਦੀ ਸਥਿਤੀ ਤੋਂ ਚਿੰਤਤ ਸਨ ਅਤੇ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰ ਰਹੇ ਸਨ। ਇਸ ਆਲਰਾਊਂਡਰ ਨੇ ਨਿਊਜ਼ੀਲੈਂਡ ਲਈ 62 ਟੈਸਟ ਅਤੇ 215 ਵਨਡੇ ਖੇਡੇ ਹਨ। ਉਨ੍ਹਾਂ ਨੂੰ 2000 ਵਿੱਚ ਵਿਜ਼ਡਨ ਨੇ ਸਾਲ ਦੇ 5 ਸਰਬੋਤਮ ਖਿਡਾਰੀਆਂ ਵਿੱਚੋਂ ਵੀ ਇੱਕ ਚੁਣਿਆ ਸੀ। ਉਹ ਦੁਨੀਆ ਦੇ ਸਰਬੋਤਮ ਆਲਰਾਊਂਡਰਾਂ ਵਿੱਚ ਗਿਣੇ ਜਾਂਦੇ ਸੀ। 2004 ਵਿੱਚ, ਉਹ ਆਲਰਾਊਂਡਰ ਦੇ ਰੂਪ ਵਿੱਚ 200 ਵਿਕਟਾਂ ਅਤੇ 3,000 ਦੌੜਾਂ ਬਣਾਉਣ ਵਾਲੇ ਛੇਵੇਂ ਖਿਡਾਰੀ ਬਣੇ ਸੀ। ਕ੍ਰਿਸ ਕੇਰਨਸ ਦਾ ਕਰੀਅਰ ਇਸ ਗੱਲ ਦੀ ਗਵਾਹੀ ਦਿੰਦਾ ਹੈ ਕਿ ਵਿਸ਼ਵ ਕ੍ਰਿਕਟ ਵਿੱਚ ਉਨ੍ਹਾਂ ਦਾ ਕੱਦ ਕਿੰਨਾ ਉੱਚਾ ਸੀ।

ਕੇਰਨਸ ਨੇ 1989 ਵਿੱਚ ਅੰਤਰਰਾਸ਼ਟਰੀ ਸ਼ੁਰੂਆਤ ਕੀਤੀ ਸੀ, ਉਨ੍ਹਾਂ ਨੇ ਨਿਊਜ਼ੀਲੈਂਡ ਲਈ 62 ਟੈਸਟ ਮੈਚਾਂ ਵਿੱਚ 3320 ਦੌੜਾਂ ਬਣਾਈਆਂ ਸਨ। ਉਨ੍ਹਾਂ ਦੇ ਨਾਂ 215 ਵਨਡੇ ਮੈਚਾਂ ਵਿੱਚ 4950 ਦੌੜਾਂ ਹਨ। ਉਨ੍ਹਾਂ ਨੇ ਅੰਤਰਰਾਸ਼ਟਰੀ ਕ੍ਰਿਕਟ ਵਿੱਚ 9 ਸੈਂਕੜੇ ਅਤੇ 48 ਅਰਧ ਸੈਂਕੜੇ ਵੀ ਬਣਾਏ ਸੀ। ਗੇਂਦ ਦੇ ਨਾਲ ਵੀ ਕੇਰਨਸ ਦਾ ਪ੍ਰਦਰਸ਼ਨ ਸ਼ਾਨਦਾਰ ਸੀ। ਨਿਊਜ਼ੀਲੈਂਡ ਦੇ ਇਸ ਮਹਾਨ ਆਲਰਾਊਂਡਰ ਨੇ ਟੈਸਟ ਮੈਚਾਂ ਵਿੱਚ 218 ਅਤੇ ਵਨਡੇ ਵਿੱਚ 201 ਵਿਕਟਾਂ ਲਈਆਂ ਸਨ। ਟੈਸਟ ਵਿੱਚ, ਉਸ ਨੇ 13 ਵਾਰ ਪੰਜ ਵਿਕਟਾਂ ਲਈਆਂ ਅਤੇ ਇੱਕ ਵਾਰ ਮੈਚ ਵਿੱਚ 10 ਵਿਕਟਾਂ ਲਈਆਂ ਸਨ। ਜੇਕਰ ਘਰੇਲੂ ਕ੍ਰਿਕਟ ‘ਚ ਕ੍ਰੇਨਸ ਦੇ ਪ੍ਰਦਰਸ਼ਨ ਨੂੰ ਸ਼ਾਮਿਲ ਕੀਤਾ ਜਾਵੇ ਤਾਂ ਉਸ ਨੇ 21 ਹਜ਼ਾਰ ਤੋਂ ਜ਼ਿਆਦਾ ਦੌੜਾਂ ਬਣਾਈਆਂ ਅਤੇ 1100 ਤੋਂ ਜ਼ਿਆਦਾ ਵਿਕਟਾਂ ਲਈਆਂ ਸਨ।

Leave a Reply

Your email address will not be published. Required fields are marked *