ਨੈਸ਼ਨਲ ਪਾਰਟੀ ਦੀ ਸਾਬਕਾ ਮੰਤਰੀ ਨਿੱਕੀ ਕੇਅ ਦਾ 44 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਫੇਸਬੁੱਕ ‘ਤੇ ਇੱਕ ਪੋਸਟ ‘ਚ ਉਨ੍ਹਾਂ ਦੀ ਸਾਬਕਾ ਸਹਿਯੋਗੀ ਮੈਗੀ ਬੈਰੀ ਨੇ ਕੈਪਸ਼ਨ ਦੇ ਨਾਲ ਦੋਵਾਂ ਦੀ ਇਕ ਤਸਵੀਰ ਸਾਂਝੀ ਕੀਤੀ ਜਿਸ ‘ਚ ਲਿਖਿਆ ਸੀ ਕਿ, “Farewell, my friend”। ਦੱਸਦੀਏ ਕਿ ਉਹ ਲੰਬੇ ਸਮੇਂ ਤੋਂ ਕੈਂਸਰ ਦੀ ਬਿਮਾਰੀ ਨਾਲ ਪੀੜਿਤ ਸਨ। 2016 ਵਿੱਚ ਉਨ੍ਹਾਂ ਨੂੰ ਛਾਤੀ ਦੇ ਕੈਂਸਰ ਦਾ ਪਤਾ ਲੱਗਿਆ ਸੀ। ਨਿਕੀ ਕੇਅ ਨੇ 2020 ‘ਚ ਰਾਜਨੀਤੀ ਨੂੰ ਅਲਵਿਦਾ ਕਹਿ ਦਿੱਤਾ ਸੀ। ਆਪਣੇ ਕਾਰਜਕਾਲ ਦੌਰਾਨ ਉਹ 12 ਸਾਲ ਆਕਲੈਂਡ ਸੈਂਟਰਲ ਦੀ ਸੀਟ ‘ਤੇ ਕਾਬਜ ਰਹੇ ਤੇ 2008 ਵਿੱਚ ਉਹ ਇਸ ਸੀਟ ‘ਤੇ ਪਹਿਲੀ ਵਾਰ ਕਾਬਜ ਹੋਏ ਸਨ।