ਆਮ ਆਦਮੀ ਪਾਰਟੀ ਨੇ ਪੰਜਾਬ ਦੇ ਸਾਬਕਾ ਵਿਧਾਇਕਾਂ ‘ਤੇ ਗੰਭੀਰ ਦੋਸ਼ ਲਾਏ ਹਨ। ‘ਆਪ’ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਹਾਰਨ ਦੇ ਬਾਵਜੂਦ ਸਾਬਕਾ ਵਿਧਾਇਕ ਅਜੇ ਵੀ MLA ਵਾਲੇ ਸਟਿੱਕਰ ਵਾਪਿਸ ਨਹੀਂ ਕਰ ਰਹੇ ਹਨ। VVEP ਸਟਿੱਕਰਾਂ ਦੀ ਦੁਰਵਰਤੋਂ ਹੋ ਰਹੀ ਹੈ। ਇਨ੍ਹਾਂ ਸਾਬਕਾ ਵਿਧਾਇਕਾਂ ਵੱਲੋਂ ਸਟਿੱਕਰਾਂ ਦੀ ਆੜ ਵਿੱਚ ਨਾਜਾਇਜ਼ ਕੰਮ ਕਰਵਾਏ ਜਾ ਰਹੇ ਹਨ।
‘ਆਪ’ ਨੇ ਟਵੀਟ ਕਰਕੇ ਇਨ੍ਹਾਂ ਵਿਧਾਇਕਾਂ ‘ਤੇ ਤੰਜ ਵੀ ਕਸਿਆ ਹੈ।
ਜੋ ਕਹਿੰਦੇ ਸੀ 'ਰਾਜ ਨਹੀਂ ਸੇਵਾ' ਉਨ੍ਹਾਂ ਨੇ ਸੇਵਾ ਦੀ ਥਾਂ ਮੇਵਾ ਹੀ ਲੁੱਟਿਆ
ਸੁਖਬੀਰ ਬਾਦਲ, ਪ੍ਰਕਾਸ਼ ਬਾਦਲ, ਬਿਕਰਮਜੀਤ ਸਿੰਘ ਮਜੀਠੀਆ ਤੇ ਚਰਨਜੀਤ ਚੰਨੀ ਵਰਗੇ ਵੱਡੇ ਸਿਆਸਤਦਾਨ MLA ਵਾਲੇ Stickers ਦੀ ਦੁਰਵਰਤੋਂ ਕਰਦੇ ਰਹੇ।
— @KangMalvinder pic.twitter.com/4HHO9TX6qW
— AAP Punjab (@AAPPunjab) January 28, 2023