ਪੰਜਾਬ ਦੇ ਭੋਆ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਜੋਗਿੰਦਰ ਪਾਲ ਨੂੰ ਸ਼ੁੱਕਰਵਾਰ ਨੂੰ ਪਠਾਨਕੋਟ ਪੁਲਿਸ ਨੇ ਗੈਰ-ਕਾਨੂੰਨੀ ਮਾਈਨਿੰਗ ਵਿੱਚ ਸ਼ਾਮਿਲ ਪਾਏ ਜਾਣ ਤੋਂ ਬਾਅਦ ਗ੍ਰਿਫਤਾਰ ਕੀਤਾ ਸੀ। ਅਦਾਲਤ ਨੇ ਅੱਜ ਸਾਬਕਾ ਵਿਧਾਇਕ ਜੋਗਿੰਦਰ ਪਾਲ ਨੂੰ ਦੋ ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਹੈ। ਇਸ ਮਾਮਲੇ ਵਿੱਚ ਤਾਰਾਗੜ੍ਹ ਪੁਲਿਸ ਨੇ 8 ਜੂਨ ਨੂੰ ਮਾਈਨਿੰਗ ਐਂਡ ਮਿਨਰਲਜ਼ ਐਕਟ ਦੀ ਧਾਰਾ 21 ਤਹਿਤ ਐਫਆਈਆਰ ਦਰਜ ਕੀਤੀ ਸੀ।
ਪੁਲਿਸ ਨੇ ਮਾਈਨਿੰਗ ਸਮਗਰੀ ਦੇ ਤਿੰਨ ਟਰੱਕ, ਇੱਕ ਕਰੇਨ ਅਤੇ ਇੱਕ ਟਰੈਕਟਰ-ਟ੍ਰੇਲਰ ਜ਼ਬਤ ਕੀਤਾ ਹੈ। ਐਫਆਈਆਰ ਨੂੰ ਉਸ ਛਾਪੇਮਾਰੀ ਦਾ ਨਤੀਜਾ ਮੰਨਿਆ ਜਾਂ ਰਿਹਾ ਹੈ ਕਿਉਂਕਿ ਜੋਗਿੰਦਰ ਪਾਲ ਦਾ ਪਰਿਵਾਰ ਕ੍ਰਿਸ਼ਨਾ ਕਰੱਸ਼ਰ ਯੂਨਿਟ ਵਿੱਚ ਭਾਗੀਦਾਰ ਹੈ। ਗ੍ਰਿਫ਼ਤਾਰੀ ਦੀ ਪੁਸ਼ਟੀ ਕਰਦਿਆਂ ਸੀਨੀਅਰ ਪੁਲੀਸ ਕਪਤਾਨ ਅਰੁਣ ਸੈਣੀ ਨੇ ਕਿਹਾ ਕਿ ਜੋਗਿੰਦਰ ਪਾਲ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਅਤੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਮਾਈਨਜ਼ ਐਂਡ ਮਿਨਰਲਜ਼ ਐਕਟ ਦੀ ਧਾਰਾ 21 ਤਹਿਤ ਤਾਰਾਗੜ੍ਹ ਥਾਣੇ ਵਿੱਚ ਐਫਆਈਆਰ ਦਰਜ ਕੀਤੀ ਗਈ ਸੀ।