ਸਾਬਕਾ ਐਸੋਸੀਏਟ ਪੈਸੀਫਿਕ Islands ਮਾਮਲਿਆਂ ਦੇ ਮੰਤਰੀ, ਟੈਟੋ ਫਿਲਿਪ ਫੀਲਡ ਦਾ 68 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਸਮੋਆਨ ਵਿੱਚ ਜੰਮੇ ਫੀਲਡ 1993 ਤੋਂ 2008 ਤੱਕ ਦੱਖਣੀ ਆਕਲੈਂਡ ਦੇ ਵੋਟਰਾਂ ਲਈ ਸੰਸਦ ਮੈਂਬਰ ਰਹੇ ਸਨ, ਅਤੇ ਉਹ ਪ੍ਰਸ਼ਾਂਤ ਟਾਪੂ ਮੂਲ ਦੇ ਪਹਿਲੇ ਸੰਸਦ ਮੈਂਬਰ ਸਨ। ਉਹ ਨਿਊਜ਼ੀਲੈਂਡ ਦੇ ਪਹਿਲੇ ਸਿਆਸਤਦਾਨ ਵੀ ਸਨ ਜਿਨ੍ਹਾਂ ਨੂੰ ਭ੍ਰਿਸ਼ਟਾਚਾਰ ਅਤੇ ਰਿਸ਼ਵਤਖੋਰੀ ਦੇ ਦੋਸ਼ਾਂ ਵਿੱਚ ਦੋਸ਼ੀ ਪਾਇਆ ਗਿਆ ਸੀ। 2009 ਵਿੱਚ ਉਨ੍ਹਾਂ ਨੂੰ ਰਿਸ਼ਵਤਖੋਰੀ ਅਤੇ ਭ੍ਰਿਸ਼ਟਾਚਾਰ ਦੇ 11 ਦੋਸ਼ਾਂ ਵਿੱਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਜੇਲ੍ਹ ਭੇਜਿਆ ਗਿਆ ਸੀ।
2009 ਵਿੱਚ ਸਾਬਕਾ ਮੰਤਰੀ ਨੂੰ ਛੇ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ। ਹਾਲਾਂਕਿ 2011 ਵਿੱਚ ਉਨ੍ਹਾਂ ਨੂੰ ਪੈਰੋਲ ਦਿੱਤੀ ਗਈ ਸੀ ਅਤੇ ਉਹ ਆਕਲੈਂਡ ਵਿੱਚ ਆਪਣੇ ਘਰ ਪਰਤ ਆਇਆ ਸੀ। ਫੀਲਡ ਦਾ ਜਨਮ 1952 ਵਿੱਚ ਅਪੀਆ (Apia ) ਵਿੱਚ ਹੋਇਆ ਸੀ। ਉਹ ਪ੍ਰਸ਼ਾਂਤ ਟਾਪੂ ਮੂਲ ਦੇ ਨਿਊਜ਼ੀਲੈਂਡ ਸੰਸਦ ਵਿੱਚ ਪਹਿਲੇ ਸੰਸਦ ਮੈਂਬਰ ਸਨ।