ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਖਿਡਾਰੀ ਅਤੇ 1983 ਵਰਲਡ ਕੱਪ ਜੇਤੂ ਟੀਮ ਦੇ ਮੈਂਬਰ ਰਹੇ ਯਸ਼ਪਾਲ ਸ਼ਰਮਾ ਦਾ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ ਹੈ। ਪੰਜਾਬ ਦੇ 66 ਸਾਲਾ ਸਾਬਕਾ ਕ੍ਰਿਕਟਰ ਯਸ਼ਪਾਲ ਸ਼ਰਮਾ ਨੂੰ 70 ਅਤੇ 80 ਦੇ ਦਹਾਕੇ ਦੇ ਅੰਤ ’ਚ ਮੱਧਕ੍ਰਮ ਦੇ ਇੱਕ ਹੁਨਰਮੰਦ ਬੱਲੇਬਾਜ਼ ਦੇ ਤੌਰ ’ਤੇ ਜਾਣਿਆ ਜਾਂਦਾ ਸੀ। 11 ਅਗਸਤ 1954 ਨੂੰ ਪੰਜਾਬ ਦੇ ਲੁਧਿਆਣਾ ‘ਚ ਜੰਮੇ ਯਸ਼ਪਾਲ ਸ਼ਰਮਾ ਨੇ 66 ਸਾਲ ਦੀ ਉਮਰ ‘ਚ ਆਖਰੀ ਸਾਲ ਲਏ ਹਨ। ਯਸ਼ਪਾਲ ਸ਼ਰਮਾ ਟੀਮ ਇੰਡੀਆ ਦੇ ਸਲੈਕਟਰ ਵੀ ਰਹਿ ਚੁੱਕੇ ਹਨ।
ਜ਼ਿਕਰਯੋਗ ਹੈ ਕਿ ਯਸ਼ਪਾਲ ਸ਼ਰਮਾ 1983 ‘ਚ ਵਿਸ਼ਵਵਿਜੇਤਾ ਭਾਰਤੀ ਕ੍ਰਿਕੇਟ ਟੀਮ ਦੇ ਮੈਂਬਰ ਸਨ। ਜਾਣਕਾਰੀ ਮੁਤਾਬਕ ਯਸ਼ਪਾਲ ਸ਼ਰਮਾ ਅੱਜ ਸਵੇਰੇ ਮਾਰਨਿੰਗ ਵਾਕ ‘ਤੇ ਗਏ ਸਨ। ਸਵੇਰ ਦੀ ਸੈਰ ਤੋਂ ਵਾਪਿਸ ਆ ਕੇ ਉਨ੍ਹਾਂ ਨੇ ਘਰ ਕਿਹਾ ਸੀ ਕਿ ਉਨ੍ਹਾਂ ਨੂੰ ਥੋੜਾ ਅਜੀਬ ਲੱਗ ਰਿਹਾ ਹੈ। ਉਨ੍ਹਾਂ ਨੂੰ ਦਰਦ ਦੀ ਸ਼ਿਕਾਇਤ ਆਈ ਸੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਹਸਪਤਾਲ ਲੈ ਕਿ ਜਾਣ ਦੀ ਕੋਸ਼ਿਸ਼ ਕੀਤੀ ਗਈ, ਪਰ ਹਸਪਤਾਲ ਪਹੁੰਚਣ ਤੋਂ ਪਹਿਲਾਂ ਦੀ ਸਵੇਰੇ 7.40 ‘ਤੇ ਉਨ੍ਹਾਂ ਦਾ ਦੇਹਾਂਤ ਹੋ ਗਿਆ।
1979 ’ਚ ਇੰਗਲੈਂਡ ਖ਼ਿਲਾਫ਼ ਡੈਬਿਊ ਕਰਨ ਵਾਲੇ ਯਸ਼ਪਾਲ ਨੇ 37 ਟੈਸਟ ਮੈਚਾਂ ਦੀ 59 ਪਾਰੀਆਂ ’ਚ 33 ਦੀ ਔਸਤ ਨਾਲ 2 ਸੈਂਕੜੇ ਤੇ 9 ਅਰਧ ਸੈਂਕੜਿਆਂ ਦੇ ਨਾਲ 1606 ਦੌੜਾਂ ਬਣਾਈਆਂ ਸਨ। ਵਨ-ਡੇ ’ਚ ਉਨ੍ਹਾਂ ਨੇ 40 ਇਨਿੰਗਸ ’ਚ 28.48 ਦੀ ਔਸਤ ਨਾਲ 883 ਦੌੜਾਂ ਬਣਾਈਆਂ ਸ। ਵਨ-ਡੇ ’ਚ ਉਨ੍ਹਾਂ ਨੇ 4 ਅਰਧ ਸੈਂਕੜੇ ਲਾਏ ਹਨ ਤੇ ਸਰਵਉੱਚ ਸਕੋਰ 89 ਰਿਹਾ ਹੈ।