ਆਕਲੈਂਡ ਦੇ ਇੱਕ ਸਾਬਕਾ ਪੁਲਿਸ ਅਧਿਕਾਰੀ ਨੂੰ ਡਿਊਟੀ ਦੌਰਾਨ ਇੱਕ ਸਾਈਕਲ ਸਵਾਰ ਨੂੰ ਮਾਰਨ ਅਤੇ ਸ਼ਰਾਬ ਪੀਣ ਦੇ ਦੋਸ਼ ‘ਚ 9 ਮਹੀਨਿਆਂ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। 21 ਸਾਲ ਦੀ Jada Manase (ਜਾਦਾ ਮਾਨਸੇ) ਨੂੰ ਪਿਛਲੇ ਸਾਲ ਜ਼ਿਆਦਾ ਸ਼ਰਾਬ ਪੀ ਕੇ ਗੱਡੀ ਚਲਾਉਣ ਅਤੇ ਲਾਪਰਵਾਹੀ ਨਾਲ ਡਰਾਈਵਿੰਗ ਕਰਨ ਦੇ ਦੋਸ਼ ਵਿੱਚ ਦੋਸ਼ੀ ਮੰਨਿਆ ਗਿਆ ਸੀ। ਦਰਅਸਲ ਨਿਸਾਨ ਪਿਕ-ਅੱਪ ਟਰੱਕ ਚਲਾਉਂਦੇ ਹੋਏ, ਉਸਨੇ 69 ਸਾਲਾ ਸਾਈਕਲ ਸਵਾਰ ਡੇਵਿਡ ਬ੍ਰਾਇਨ ਲੇਨ ਨੂੰ ਟੱਕਰ ਮਾਰ ਦਿੱਤੀ ਸੀ ਅਤੇ ਉਸ ਦੀ ਮੌਤ ਹੋ ਗਈ ਸੀ ਜਦੋਂ ਉਹ 17 ਸਤੰਬਰ ਨੂੰ ਸਵੇਰੇ 8 ਵਜੇ ਦੇ ਕਰੀਬ ਸਟੈਨਕੋਮਬੇ ਰੋਡ, ਫਲੈਟਬੁਸ਼ ‘ਤੇ ਸਾਈਕਲ ਚਲਾ ਰਿਹਾ ਸੀ।
