ਆਸਟ੍ਰੇਲੀਆ ਦੇ ਸਾਬਕਾ ਕ੍ਰਿਕਟਰ ਅਤੇ ਕੁਮੈਂਟੇਟਰ ਮਾਈਕਲ ਸਲੇਟਰ ਨੂੰ ਵੱਡਾ ਝਟਕਾ ਲੱਗਿਆ ਹੈ। ਦਰਅਸਲ, ਆਸਟਰੇਲੀਆ ਦੀ ਅਦਾਲਤ ਨੇ ਮਾਈਕਲ ਸਲੇਟਰ ਨੂੰ ਹਮਲਾ ਕਰਨ ਅਤੇ ਪਿੱਛਾ ਕਰਨ ਸਮੇਤ ਕਈ ਦੋਸ਼ਾਂ ਵਿੱਚ ਜੇਲ੍ਹ ਦੀ ਸਜ਼ਾ ਸੁਣਾਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਮਾਈਕਲ ਸਲੇਟਰ ‘ਤੇ ਦਰਜਨ ਤੋਂ ਵੱਧ ਦੋਸ਼ ਦਰਜ ਹਨ। ਜਿਸ ਵਿੱਚ ਗੈਰ-ਕਾਨੂੰਨੀ ਢੰਗ ਨਾਲ ਪਿੱਛਾ ਕਰਨਾ, ਧਮਕਾਉਣਾ, ਹਮਲਾ ਕਰਨਾ, ਕਿਸੇ ਇਰਾਦੇ ਨਾਲ ਰਾਤ ਨੂੰ ਘਰ ਵਿੱਚ ਦਾਖਲ ਹੋਣਾ, ਸਰੀਰਕ ਨੁਕਸਾਨ ਪਹੁੰਚਾਉਣ ਅਤੇ ਦਮ ਘੁੱਟਣ ਵਰਗੇ ਗੰਭੀਰ ਦੋਸ਼ ਸ਼ਾਮਿਲ ਹਨ। ਇਸ ਤੋਂ ਪਹਿਲਾਂ ਸੋਮਵਾਰ ਨੂੰ ਮਾਈਕਲ ਸਲੇਟਰ ਨੂੰ ਕੁਈਨਜ਼ਲੈਂਡ ਦੀ ਮਾਰੂਚਾਈਡੋਰ ਮੈਜਿਸਟ੍ਰੇਟ ਅਦਾਲਤ ਵਿੱਚ ਪੇਸ਼ ਕੀਤਾ ਗਿਆ।