ਦਿੱਲੀ ਤੋਂ ਗੋਆ ਆ ਰਹੀ GoFirst ਫਲਾਈਟ ‘ਚ ਏਅਰ ਹੋਸਟੈੱਸ ਨਾਲ ਦੁਰਵਿਵਹਾਰ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇੱਕ ਵਿਦੇਸ਼ੀ ਸੈਲਾਨੀ ਨੇ ਏਅਰ ਹੋਸਟੈੱਸ ਨੂੰ ਆਪਣੇ ਕੋਲ ਬੈਠਣ ਲਈ ਕਿਹਾ ਅਤੇ ਫਲਾਈਟ ਅਟੈਂਡੈਂਟ ਨਾਲ ਵੀ ਅਸ਼ਲੀਲ ਗੱਲ ਕੀਤੀ। ਹਵਾਬਾਜ਼ੀ ਰੈਗੂਲੇਟਰ ਮੁਤਾਬਿਕ ਇਹ ਘਟਨਾ 6 ਜਨਵਰੀ ਦੀ ਹੈ। ਗੋਆ ਦੇ ਨਵੇਂ ਹਵਾਈ ਅੱਡੇ ‘ਤੇ ਏਅਰਲਾਈਨਜ਼ ਨੇ ਵਿਦੇਸ਼ੀ ਯਾਤਰੀ ਨੂੰ CISF ਨੂੰ ਸੌਂਪਿਆ ਹੈ। ਇਸ ਦੇ ਨਾਲ ਹੀ ਹਵਾਬਾਜ਼ੀ ਕੰਪਨੀ ਗੋ ਫਸਟ ਨੇ ਵੀ ਇਸ ਮਾਮਲੇ ‘ਚ ਡੀਜੀਸੀਏ ਨੂੰ ਸੂਚਿਤ ਕੀਤਾ ਹੈ।
ਦੱਸ ਦਈਏ ਕਿ ਇਹ ਘਟਨਾ ਅਜਿਹੇ ਸਮੇਂ ਸਾਹਮਣੇ ਆਈ ਹੈ ਜਦੋਂ ਨਿਊਯਾਰਕ ਤੋਂ ਦਿੱਲੀ ਆ ਰਹੀ ਏਅਰ ਇੰਡੀਆ ਦੀ ਫਲਾਈਟ ‘ਚ ਇੱਕ ਔਰਤ ‘ਤੇ ਪਿਸ਼ਾਬ ਕਰਨ ਵਾਲੇ ਦੋਸ਼ੀ ਨੂੰ ਜੇਲ ਭੇਜ ਦਿੱਤਾ ਗਿਆ ਹੈ।